20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਝੋਨੇ ਦੀ ਸਿੱਧੀ ਬਿਜਾਈ ਖੇਤੀ ਖਰਚੇ ਘਟਾਉਣ ਲਈ ਸਾਰਥਕ ਤਰੀਕਾ-ਸਨਦੀਪ ਸਿੰਘ ਏ.ਡੀ.ਓ.

Ad Position 21
No active advertisement
ਅਜੀਤ ਡੈਸਕ 04-06-2025
ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵਲੋਂ ਡਾ. ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਗੌਰਵ ਧੀਰ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਝੋਨੇ ਦੀ ਸਿੱਧੀ ਬਜਾਈ ਖੰਨਾ ਨੇੜਲੇ ਪਿੰਡ ਦਾਊਦਪੁਰ ਵਿਖੇ ਕਰਵਾਈ ਗਈ | ਇਹ ਸਿੱਧੀ ਬਿਜਾਈ ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਦੇ ਖੇਤ ਦੇ ਵਿਚ ਕਰਵਾਈ ਗਈ | ਖੇਤੀਬਾੜੀ ਵਿਭਾਗ ਵੱਲੋਂ ਪ੍ਰੋਤਸਾਹਿਤ ਕਰਨ ਤੇ ਕਿਸਾਨ ਨੇ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ | ਇਸ ਮੌਕੇ ਸਨਦੀਪ ਸਿੰਘ ਏ. ਡੀ. ਓ. ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਦੇ ਖੇਤੀ ਖਰਚੇ ਘਟਾਉਣ ਵਿੱਚ ਸਾਰਥਿਕ ਹੋਵੇਗੀ | ਉਨ੍ਹਾਂ ਕਿਸਾਨਾਂ ਨੂੰ ਬਾਸਮਤੀ ਦੇ ਵਿਚ ਝੰਡਾ ਰੋਗ ਤੋਂ ਬਚਣ ਦੇ ਲਈ ਟਾਈਕੋਗਰਾਮਾ ਐਸਪੈਰਲਮ ਨਾਲ ਬਾਸਮਤੀ ਦੀਆਂ ਜੜਾਂ ਨੂੰ ਛੇ ਘੰਟੇ ਵਿਚ ਡਬੋ ਕੇ ਰੱਖਣ ਦੇ ਲਈ ਵੀ ਸਲਾਹ ਦਿੱਤੀ | ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਜੀਵਾਣੂ ਖਾਦ ਦੀ ਵਰਤੋਂ ਅਤੇ ਇਸ ਦੀ ਮਹੱਤਤਾ ਬਾਰੇ ਵਿਸਥਾਰ ਦੇ ਵਿਚ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਕਿਸਾਨਾਂ ਵਿਚੋਂ ਅਜੀਤ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਮਨਜੋਤ ਸਿੰਘ, ਗੁਰਨਾਮ ਸਿੰਘ, ਹਰਮਨ ਸਿੰਘ, ਪਰਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰੰਗੀਲਪੁਰ 'ਚ ਪਿਛਲੇ ਦੋ ਸਰਪੰਚਾਂ 'ਤੇ ਮਿਲੀ ਭੁਗਤ ਨਾਲ ਪੰਜ ਕਰੋੜ ਦੇ ਕਰੀਬ ਘਪਲੇਬਾਜ਼ੀ ਦੇ ਦੋਸ਼ <br/> ਅਗਲੀ ਖ਼ਬਰ ਦੋਰਾਹਾ ਦੇ ਨੌਜਵਾਨ ਦੀ ਹਿਮਾਚਲ 'ਚ ਹਾਦਸੇ ਦੌਰਾਨ ਮੌਤ
Ad Position 24