ਸਮਰਾਲਾ, 3 ਸਤੰਬਰ (ਗੋਪਾਲ ਸੋਫਤ)-ਹਲਕੇ ਦੇ ਧੁੱਲੇਵਾਲ ਨੇੜੇ ਭਾਵੇਂ ਦਰਿਆ ਸਤਲੁਜ 'ਚ ਵਧ ਰਹੇ ਪਾਣੀ ਦੇ ਪੱਧਰ ਦੇ ਬਾਵਜੂਦ ਹੜ੍ਹਾਂ ਦੀ ਸਥਿਤੀ ਕਾਬੂ ਹੇਠ ਹੈ | ਪਰ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਨਾਜ਼ਕ ਪੁਆਇੰਟ 'ਤੇ ਲਗਾਤਾਰ ਡਿਊਟੀਆਂ ਨਿਭਾਅ ਰਹੇ ਹਨ ¢ ਇਨ੍ਹਾਂ ਵਲੰਟੀਅਰਾਂ ਲਈ ਅੱਜ ਦੂਜੇ ਦਿਨ ਵੀ ਰਿਫਰੈੱਸ਼ਮੈਂਟ ਭੇਜਣ ਦਾ ਸਿਲਸਿਲਾ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਨਿਸ਼ੂ ਚਹਿਲਾਂ ਵਲੋਂ ਜਾਰੀ ਰਿਹਾ ¢ ਅੱਜ ਸਥਾਨਕ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਨੇ ਨਿਸ਼ੂ ਚਹਿਲਾਂ ਵਲੋਂ 500 ਤੋਂ ਵੱਧ ਵਿਅਕਤੀਆਂ ਲਈ ਭੇਜੀ ਜਾ ਰਹੀ ਰਿਫਰੈੱਸ਼ਮੈਂਟ ਨੂੰ ਧੁੱਸੀ ਬੰਨ੍ਹ ਲਈ ਰਵਾਨਾ ਕੀਤਾ ¢ ਇਸ ਮੌਕੇ 'ਤੇ ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੀ ਹੱਦ ਨਾਲ ਰੋਪੜ ਜ਼ਿਲੇ੍ਹ ਦੇ ਲੱਗਦੇ ਪਿੰਡ ਦੌਲਤਪੁਰ ਅਤੇ ਸਾਰਨਪੁਰ ਵਿਖੇ ਪਾਣੀ ਦੀ ਮਾਰ ਹੋਣ ਦਾ ਖ਼ਦਸ਼ਾ ਜਾਪਦਾ ਹੈ¢ ਇਸ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਸਮੇਤ ਰੋਪੜ ਜ਼ਿਲ੍ਹੇ ਦੀ ਹਦੂਦ ਦੇ ਪਿੰਡਾਂ ਵਿਖੇ ਸੇਵਾ ਨਿਭਾ ਰਹੇ ਵਲੰਟੀਅਰ ਅਤੇ ਸਮਾਜ ਸੇਵੀਆਂ ਨੂੰ ਵੀ ਇਨ੍ਹਾਂ ਵਲੋਂ ਰਿਫਰੈੱਸ਼ਮੈਂਟ ਭੇਜੀ ਜਾ ਰਹੀ ਹੈ, ਜੋ ਕਿ ਸ਼ਲਾਘਾ ਯੋਗ ਉੱਦਮ ਹੈ ¢ ਇਹ ਸੇਵਾ ਨਿਭਾ ਰਹੀ ਟੀਮ ਦੇ ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਦਰਿਆ ਸਤਲੁਜ ਦੇ ਕੰਢੇ ਦੇ ਨਾਜ਼ੁਕ ਸਥਾਨਾਂ 'ਤੇ ਸੇਵਾ ਨਿਭਾ ਰਹੇ ਵਲੰਟੀਅਰਾਂ ਦੇ ਰਿਫਰੈਸ਼ਮੈਂਟ ਅਤੇ ਹੋਰ ਖਾਣ ਪੀਣ ਦੇ ਸਮਾਨ ਦੀ ਕਾਫੀ ਲੋੜ ਹੈ, ਇਸ ਲਈ ਉਹ ਇਹ ਸੇਵਾ ਲਗਾਤਾਰ ਨਿਭਾ ਰਹੇ ਹਨ ¢ ਉਨ੍ਹਾਂ ਦੱਸਿਆ ਕਿ ਦਿੱਲੀ ਦੀ ਕੇਅਰ ਫੋਰ ਲਾਈਫ਼ ਅਤੇ ਚੰਡੀਗੜ੍ਹ ਦੇ ਸਮਾਜ ਸੇਵੀ ਦੀਪਕ ਸ਼ਰਮਾ ਦੇ ਨਾਲ਼ ਹੜ੍ਹਾਂ ਦੇ ਖ਼ਤਰੇ ਤੋਂ ਬਾਅਦ ਇਹਨਾਂ ਪਿੰਡਾਂ ਦੇ ਪ੍ਰਭਾਵਿਤ ਵਸਨੀਕਾਂ ਦੀ ਮਦਦ ਕਰਨ ਲਈ ਮੁਹਿੰਮ ਸ਼ੁਰੂ ਕਰਨਗੇ ¢ ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਬਲਰਾਮ ਸ਼ਰਮਾ, ਹਰਪ੍ਰੀਤ ਸਿੰਘ ਸਰਪੰਚ ਭੰਗਲਾ, ਜਸਪ੍ਰੀਤ ਭੱਟੀ, ਨਰਿੰਦਰਪਾਲ ਸਿੰਘ ਪੰਚ ਚਹਿਲਾਂ ਅਤੇ ਮੰਡਲ ਪ੍ਰਧਾਨ ਸੰਦੀਪ ਭਾਰਤੀ ਆਦਿ ਵੀ ਮੌਜੂਦ ਸਨ¢