ਮਲੌਦ, 3 ਸਤੰਬਰ (ਸਹਾਰਨ ਮਾਜਰਾ)- ਸਮਾਜ ਸੇਵਕ ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਅਸ਼ੀਰਵਾਦ ਨਾਲ ਅਤੇ ਨੌਜਵਾਨ ਡਾ. ਰਣਜੀਤ ਸਿੰਘ ਬੇਰ ਕਲਾਂ (ਰਣਜੀਤ ਮੈਡੀਕੋਜ਼ ਬਾਬਰਪੁਰ) ਵਲੋਂ ਮਾਨਵਤਾ ਲਈ ਵਿੱਢੇ ਉਪਰਾਲੇ ਸਦਕਾ ਆਪਣੀ ਸਹਿਯੋਗੀ ਟੀਮ ਥਾਣੇਦਾਰ ਕਰਮਜੀਤ ਸਿੰਘ, ਯਾਦਵਿੰਦਰ ਸਿੰਘ ਸੈਕਟਰੀ ਬਾਬਰਪੁਰ, ਐਸ. ਆਈ. ਰਘਵੀਰ ਸਿੰਘ ਬਾਬਰਪੁਰ, ਗਗਨ ਇੰਗਲੈਂਡ, ਆਤਮਾ ਸਿੰਘ, ਐਸ. ਆਰ. ਫਲੈਕਸ, ਜਗਤਾਰ ਸਿੰਘ ਸੰਧੂ ਅਤੇ ਹੋਰ ਪਤਵੰਤਿਆਂ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਖ਼ੂਨਦਾਨ ਕੈਂਪ ਮਿਤੀ 28 ਸਤੰਬਰ ਦਿਨ ਐਤਵਾਰ ਅਤੇ 2 ਅਕਤੂਬਰ ਦੁਸਹਿਰੇ ਵਾਲੇ ਦਿਨ ਸਵੇਰੇ 9.30 ਵਜੇ ਤੋਂ ਸ਼ਾਮ 2 ਵਜੇ ਤੱਕ ਮਾਤਾ ਗੁਰਬਚਨ ਕੌਰ ਯਾਦਗਾਰੀ ਕਮਿਊਨਿਟੀ ਸੈਂਟਰ ਪਿੰਡ ਬਾਬਰਪੁਰ ਵਿਖੇ ਲਗਵਾਇਆ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 16ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਅਪ੍ਰੇਸ਼ਨ ਲੈਂਜ਼ ਪਾਉਣ ਲਈ ਕੈਂਪ 29 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਮਾਤਾ ਗੁਰਬਚਨ ਕੌਰ ਕਮਿਊਨਿਟੀ ਸੈਂਟਰ ਮੇਨ ਸੜਕ ਪਿੰਡ ਬਾਬਰਪੁਰ ਵਿਖੇ ਲਗਵਾਇਆ ਜਾਵੇਗਾ | ਦੋਵਾਂ ਕੈਂਪਾਂ ਦੇ ਮੁੱਖ ਪ੍ਰਬੰਧਕ ਡਾ. ਰਣਜੀਤ ਬਾਬਰਪੁਰ ਨੇ ਦੱਸਿਆ ਕਿ ਅੱਖਾਂ ਦੇ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵਲੋਂ ਚਿੱਟੇ ਮੋਤੀਏ ਦੀ ਜਾਂਚ ਅਤੇ ਅਪ੍ਰੇਸ਼ਨ ਕੀਤੇ ਜਾਣਗੇ | ਲੋੜਵੰਦਾਂ ਦੇ ਬਿਲਕੁਲ ਮੁਫ਼ਤ ਲੈਂਜ਼ ਪਾਏ ਜਾਣਗੇ | ਦਵਾਈਆਂ ਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਪ ਵਿਚ ਆਉਣ ਵਾਲੇ ਮਰੀਜ਼ ਆਧਾਰ ਕਾਰਡ ਦੀ ਫ਼ੋਟੋ ਕਾਪੀ ਤੇ ਮੋਬਾਈਲ ਨੰਬਰ ਲੈ ਕੇ ਆਉਣ |