ਭਾਰੀ ਮੀਂਹ ਨਾਲ ਨਿਜ਼ਾਮਪੁਰ 'ਚ ਮਕਾਨ ਦੀ ਛੱਡ ਡਿੱਗੀ
ਅਜੀਤ ਡੈਸਕ
04-09-2025
ਔਖੀ ਘੜੀ 'ਚ ਇਕ ਦੂਸਰੇ ਦੇ ਹਾਣੀ ਬਣਨਾ ਚਾਹੀਦਾ- ਵਿਨੀਤ ਝੜੌਦੀ
ਮਾਛੀਵਾੜਾ ਸਾਹਿਬ, 3 ਸਤੰਬਰ (ਮਨੋਜ ਕੁਮਾਰ)-ਸੂਬੇ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚ ਜਿਸ ਤਰ੍ਹਾਂ ਕੁਦਰਤ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ ¢ ਇਸ ਦੁੱਖ ਦੀ ਘੜੀ ਵਿਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਹਾਣੀ ਬਣ ਕੇ ਦੁੱਖ ਦਰਦ ਵੰਡਾਉਣਾ ਚਾਹੀਦਾ ਹੈ | ਨਾ ਕਿ ਝੂਠੀਆਂ ਤੇ ਬੇਬੁਨਿਆਦ ਅਫ਼ਵਾਹਾਂ ਫੈਲਾ ਕੇ ਮਾਹੌਲ ਨੂੰ ਅਸ਼ਾਂਤ ਕਰਨਾ ਚਾਹੀਦਾ ਹੈ ¢ ਇਨ੍ਹਾਂ ਗੱਲਾਂ ਦੀ ਅਪੀਲ ਕਰਦਿਆਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਬਲਾਕ ਪ੍ਰਧਾਨ ਅਤੇ ਮੀਡੀਆ ਬਲਾਕ ਇੰਚਾਰਜ ਵਿਨੀਤ ਕੁਮਾਰ ਝੜੌਦੀ ਨੇ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ | ਉਸ ਨਾਲ ਪੰਜਾਬ ਨੂੰ ਮੁੜ ਤੋਂ ਲੀਹਾਂ 'ਤੇ ਲਿਆਉਣ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਯਤਨ ਕਰਨੇ ਪੈਣਗੇ ਤੇ ਬਿਨਾਂ ਕਿਸੇ ਕਿਸਮ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜਨਾ ਪਵੇਗਾ | ਸਾਨੂੰ ਸਭ ਨੂੰ ਆਪਣੇ-ਆਪਣੇ ਇਲਾਕੇ ਵਿਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਬਾਂਹ ਫੜਨੀ ਪਵੇਗੀ ਤਾਂ ਕਿ ਪਿਛੜ ਚੁੱਕੀ ਇਸ ਲੀਹ ਨੂੰ ਮੁੜ ਚਾਲੂ ਕੀਤਾ ਜਾ ਸਕੇ¢