ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ 'ਤੇ ਸਦੀਆਂ ਤੋਂ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਇਸ ਸਾਲ 5-6 ਅਤੇ 7 ਸਤੰਬਰ ਨੂੰ ਭਰੇਗਾ | ਗੁੱਗਾ ਮਾੜੀ ਮੇਲਾ ਕਮੇਟੀ ਪਮਾਲ ਅਹੁਦੇਦਾਰ ਜਸਪ੍ਰੀਤ ਸਿੰਘ, ਸਰਪੰਚ ਬਲਵਿੰਦਰ ਸਿੰਘ ਸੇਖੋਂ, ਜਤਿੰਦਰ ਸਿੰਘ ਦੁਬਈ ਅਨੁਸਾਰ ਸਾਲਾਨਾ ਮੇਲੇ ਦੇ ਚੱਲਦਿਆਂ 5 ਸਤੰਬਰ ਨੂੰ ਚੌਂਕੀਆਂ ਅਤੇ ਅਗਲੇ ਤਿੰਨ ਦਿਨ ਗੁੱਗਾ ਮਾੜੀ ਮੇਲਾ ਪਮਾਲ ਭਰੇਗਾ | ਪਮਾਲ ਮੇਲੇ ਦੌਰਾਨ ਮੇਲੇ ਵਾਲੇ ਸਥਾਨ 'ਤੇ ਦੁਕਾਨਾਂ ਵਾਸਤੇ ਕੋਈ ਵੀ ਦੁਕਾਨਦਾਰ ਪਮਾਲ ਗੁੱਗਾ ਮਾੜੀ ਪ੍ਰਬੰਧਕਾਂ ਨਾਲ ਰਾਬਤਾ ਬਣਾ ਕੇ ਦੁਕਾਨ ਬੁੱਕ ਕਰਵਾ ਸਕਦਾ | ਇੱਥੇ ਵਰਣਨਯੋਗ ਹੈ ਗੁੱਗਾ ਮਾੜੀ ਮੇਲਾ ਪਮਾਲ ਦੀ ਮਹੱਤਤਾ ਪੂਰੇ ਰਾਜ 'ਚ ਹੀ ਨਹੀਂ, ਸਗੋਂ ਗੁਆਂਢੀ ਸੂਬਿਆਂ ਅਤੇ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ | ਪਮਾਲ ਮੇਲਾ ਜਿਥੇ ਸ਼ਰਧਾ ਪੱਖੋਂ ਆਪਣੀ ਵਿਲੱਖਣ ਪਹਿਚਾਣ ਰੱਖਦਾ, ਉਥੇ ਪ੍ਰਬੰਧਕਾਂ ਵਲੋਂ ਪੁਰਾਤਨ ਕਲਾਕਾਰਾਂ ਤੂੰਬੇ, ਅਲਗੋਜ਼ੇ ਵਾਲਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ | ਗੁੱਗਾ ਮਾੜੀ ਮੇਲਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਸ਼ਰਧਾਪੂਰਵਕ ਮਨਾਏ ਜਾਣ ਵਾਲੇ ਮੇਲੇ ਨੂੰ ਸਫ਼ਲ ਬਣਾਉਣ ਲਈ ਜਸਪ੍ਰੀਤ ਸਿੰਘ, ਖੁਸ਼ਪਾਲ ਸਿੰਘ, ਸੁਖਪਾਲ ਸਿੰਘ, ਇਕਬਾਲ ਸਿੰਘ, ਪੰਚ ਲਖਵੀਰ ਸਿੰਘ, ਪੰਚ ਰਾਜਪਾਲ ਸਿੰਘ, ਦਰਸ਼ਨ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਝਲਮਣ ਸਿੰਘ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਦੁਬਈ, ਪ੍ਰੇਮਪਾਲ ਸਿੰਘ ਇੰਗਲੈਂਡ, ਸਿਮਰਨ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਚਰਨਜੀਤ ਸਿੰਘ, ਆਤਮਾ ਸਿੰਘ ਦਾ ਵਿਸ਼ੇਸ਼ ਸਹਿਯੋਗ ਹੈ |