30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੇਂਦਰ ਵਲੋਂ ਜੀ. ਐਸ. ਟੀ. 'ਚ ਵੱਡੀ ਰਾਹਤ ਵਾਂਗ ਪੰਜਾਬ ਸਰਕਾਰ ਵੀ ਕੋਈ ਕੰਮ ਕਰਕੇ ਦਿਖਾਵੇ- ਚੀਮਾ

Ad Position 21
No active advertisement
ਅਜੀਤ ਡੈਸਕ 24-09-2025
ਦੋਰਾਹਾ, 23 ਸਤੰਬਰ (ਮਨਜੀਤ ਸਿੰਘ ਗਿੱਲ)-ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਜੀ. ਐਸ. ਟੀ. 'ਚ ਵੱਡੀ ਰਾਹਤ ਤੋਂ ਬਾਅਦ ਸਮੁੱਚੇ ਦੇਸ਼ ਵਾਸੀਆਂ ਨੇ ਵੱਡੀ ਖ਼ੁਸ਼ੀ ਮਹਿਸੂਸ ਕੀਤੀ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਖ਼ੁਸ਼ੀ ਵਿਚ ਹੋਰ ਵੀ ਵਾਧਾ ਹੋਵੇਗਾ, ਜਦੋਂ ਪੰਜਾਬ ਅਤੇ ਦੇਸ਼ ਦੇ ਲੋਕ ਇਹਨਾਂ ਤਿਉਹਾਰਾਂ ਨੂੰ ਸਸਤੀ ਖ਼ਰੀਦੋ ਫ਼ਰੋਖ਼ਤ ਨਾਲ ਮਨਾਉਣਗੇ | ਅੱਜ ਸਮੁੱਚੇ ਦੇਸ਼ ਵਾਸੀ ਨਰਿੰਦਰ ਮੋਦੀ 'ਤੇ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਨੇ ਹਰ ਛੋਟੀ ਤੋਂ ਵੱਡੀ ਚੀਜ਼ ਦੇ ਟੈਕਸ ਮੁਆਫ਼ ਕਰਕੇ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਗੱਲਾਂ ਦਾ ਕੜਾਹ ਬਣਾਉਣ ਦੀ ਵਿਧੀ ਬੰਦ ਕੀਤੀ ਜਾਵੇ ਅਤੇ ਪੰਜਾਬ ਦੇ ਲੋਕਾਂ ਲਈ ਕੁੱਝ ਕਰਕੇ ਦਿਖਾਇਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਨੂੰ ਬਰਨਾਲਾ ਅਤੇ ਤਰਨ ਤਰਨ ਜ਼ਿਲਿ੍ਹਆਂ ਵਿਚ ਸ਼ੁਰੂ ਕੀਤੇ ਜਾਣਾ ਸਿੱਧੇ ਰੂਪ ਵਿਚ ਸਿਆਸੀ ਸਟੰਟ ਹੈ ਜੋ ਕਿ ਜ਼ਿਮਨੀ ਚੋਣ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ | ਉਹਨੇ ਕਿਹਾ ਕਿ ਪੰਜਾਬ ਵਾਸੀ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਨਾਲੋਂ ਮਹਿੰਗਾ ਪੈਟਰੋਲ ਤੇ ਡੀਜ਼ਲ ਖਰੀਦ ਰਹੇ ਹਨ, ਜਦਕਿ ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ ਵਿਚ ਵੀ ਪੰਜਾਬ ਨੂੰ ਰਾਹਤ ਦੇਣ ਦੇ ਕਾਬਲ ਨਹੀਂ |
Ad Position 22
No active advertisement
ਪਿਛਲੀ ਖ਼ਬਰ ਕਟਾਣੀ ਕਲਾਂ ਦੇ ਵਾਸੀਆਂ ਵਲੋਂ ਗ੍ਰਾਮ ਸਭਾ 'ਚ ਸਰਬਸੰਮਤੀ ਨਾਲ ਅਹਿਮ ਮਤੇ ਪਾਸ ਅਗਲੀ ਖ਼ਬਰ ਖੰਨਾ ਪੁਲਿਸ ਵਲੋਂ ਕਰੋੜਾਂ ਰੁਪਏ ਕੀਮਤ ਦੀ 1 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ
Ad Position 24