ਖੰਨਾ, 24 ਸਤੰਬਰ (ਮਨਜੀਤ ਸਿੰਘ ਧੀਮਾਨ)- ਥਾਣਾ ਸਦਰ ਖੰਨਾ ਪੁਲਿਸ ਨੇ ਗੁਰਦੁਆਰਾ ਸਾਹਿਬ 'ਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਸਦਰ ਦੇ ਐਸ. ਐਚ. ਓ ਸਬ ਇੰਸਪੈਕਟਰ ਸਤਨਾਮ ਸਿੰਘ ਦੇ ਦੱਸਿਆ ਕਿ ਏ. ਐਸ. ਆਈ ਸੁਖਵਿੰਦਰ ਸਿੰਘ ਨੂੰ ਲਿਖਾਈ ਗਈ ਰਿਪੋਰਟ ਵਿਚ ਸ਼ਿਕਾਇਤ ਕਰਤਾ ਅਵਤਾਰ ਸਿੰਘ ਵਾਸੀ ਪਿੰਡ ਰੁਪਾਲੋਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੇ ਮੋਟਰਸਾਈਕਲ ਨੰਬਰ ਪੀ. 2 10 ਡੀ. ਜੀ 4186 ਤੇ 20 ਸਤੰਬਰ ਨੂੰ ਗਿਆ ਸੀ, ਜਿਸ ਨੇ ਆਪਣਾ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੇ ਬਾਹਰ ਜਿੰਦਰਾ ਲਗਾ ਕੇ ਖੜਾ ਕਰ ਦਿੱਤਾ, ਜਦੋਂ ਉਹ ਕੁੱਝ ਦੇਰ ਬਾਅਦ ਵਾਪਸ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਈਕਲ ਆਪਣੀ ਥਾਂ 'ਤੇ ਨਹੀਂ ਖੜਾ ਸੀ, ਜਿਸ ਦੀ ਉਸ ਨੇ ਆਪਣੇ ਤੌਰ 'ਤੇ ਆਲੇ ਦੁਆਲੇ ਕਾਫੀ ਭਾਲ ਕੀਤੀ ਪਰ ਕਿਤੋਂ ਨਹੀਂ ਮਿਲਿਆ | ਉਸ ਨੇ ਆਲੇ ਦੁਆਲੇ ਲੱਗੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਦੇ ਦੇਖੇ ਤਾਂ ਉਸ ਵਿਚ ਪਤਾ ਲੱਗਾ ਕਿ 2 ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਪਹਿਚਾਣ ਮਨਿੰਦਰ ਸਿੰਘ ਉਰਫ਼ ਮਨੀ ਅਤੇ ਲਖਵਿੰਦਰ ਸਿੰਘ ਉਰਫ਼ ਘੋੜਾ ਦੋਵੇਂ ਵਾਸੀਅਨ ਬਰਵਾਲਾ ਥਾਣਾ ਕੂਮ ਕਲਾਂ ਵਜੋਂ ਹੋਈ | ਥਾਣਾ ਸਦਰ ਖੰਨਾ ਪੁਲਿਸ ਨੇ ਦੋਵੇਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਧਾਰਾ 303 (2) 305, ਬੀ. ਐਨ. ਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |