ਖੰਨਾ, 24 ਸਤੰਬਰ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਨੇ ਦੜਾ ਗੱਟਾ ਲਗਾਉਣ ਦੇ ਦੋਸ਼ 'ਚ 2 ਵਿਅਕਤੀਆਂ ਨੂੰ 7050 ਰੁਪਏ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਹੈੱਡ ਕਾਂਸਟੇਬਲ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੁਨੀਲ ਕੁਮਾਰ ਉਰਫ਼ ਸਨੀ ਵਾਸੀ ਸਮਰਾਲਾ ਅਤੇ ਦੇਸਰਾਜ ਵਾਸੀ ਸਲਾਹਗੜੀ ਊੁਨਾ ਹਿਮਾਚਲ ਪ੍ਰਦੇਸ਼ ਜੋ ਬਾਜ਼ਾਰ 'ਚ ਸ਼ਰੇਆਮ ਦੜਾ ਸੱਟਾ ਲਗਾ ਰਹੇ ਹਨ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਕਥਿਤ ਦੋਸ਼ੀਆਂ ਨੂੰ ਸੱਟੇ ਦੀਆਂ ਪਰਚੀਆਂ ਅਤੇ 7050 ਰੁਪਏ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ਼ ਧਾਰਾ 1313, 67 ਜੂਆ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |