ਮਾਛੀਵਾੜਾ ਸਾਹਿਬ, 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਬੀਤੇ ਕੱਲ੍ਹ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਅੱਜ ਪਨਗ੍ਰੇਨ ਏਜੰਸੀ ਵਲੋਂ ਲਿਫ਼ਟਿੰਗ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ¢ ਮਾਛੀਵਾੜਾ ਮੰਡੀ 'ਚੋਂ ਲਿਫ਼ਟਿੰਗ ਦੀ ਸ਼ੁਰੂਆਤ ਕਰਵਾਉਂਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਸਥਾਨਕ ਮੰਡੀ 'ਚੋਂ ਖ਼ਰੀਦ ਦੇ ਨਾਲ-ਨਾਲ ਲਿਫ਼ਟਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਨੂੰ ਤੁਰੰਤ ਅਦਾਇਗੀ ਵੀ ਸਰਕਾਰ ਵਲੋਂ ਕੀਤੀ ਜਾਵੇਗੀ | ਪਰ ਉਹ ਅਪੀਲ ਕਰਦੇ ਹਨ ਕਿ ਮੰਡੀ ਵਿਚ ਕੇਵਲ ਸੁੱਕੀ ਫ਼ਸਲ ਹੀ ਵੇਚਣ ਲਈ ਲਿਆਉਣ ¢ ਪਨਗ੍ਰੇਨ ਦੇ ਇੰਸਪੈਕਟਰ ਅਮਰਿੰਦਰ ਸਿੰਘ ਹੈਪੀ ਨੇ ਦੱਸਿਆ ਕਿ 2 ਦਿਨਾਂ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 7500 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ¢ ਇਸ ਮੌਕੇ ਇੰਸਪੈਕਟਰ ਗੁਰਦਰਸ਼ਨ ਸਿੰਘ, ਕਪਿਲ ਆਨੰਦ, ਪਰਮਿੰਦਰ ਗੁਲਿਆਣੀ, ਰਾਜੀਵ ਕੌਸ਼ਲ, ਹੈਪੀ ਬਾਂਸਲ, ਸ਼ਸ਼ੀ ਭਾਟੀਆ, ਵਿੰਨੀ ਜੈਨ, ਅਮਿਤ ਭਾਟੀਆ, ਜੈਦੀਪ ਸਿੰਘ ਕਾਹਲੋਂ (ਸਾਰੇ ਆੜ੍ਹਤੀ) ਹਾਜ਼ਰ ਸਨ¢