03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰਾਜਨੀਤਕ ਤੇ ਧਾਰਮਿਕ ਆਗੂ ਮਿਸਤਰੀ ਰਜਿੰਦਰ ਸਿੰਘ ਮਣਕੂ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 25-09-2025
ਮਲੌਦ, 24 ਸਤੰਬਰ (ਸਹਾਰਨ ਮਾਜਰਾ)- ਪੰਥਕ ਤੇ ਰਾਜਨੀਤਕ ਸਫ਼ਾਂ ਵਿੱਚ ਇਹ ਖ਼ਬਰ ਬਹੁਤ ਹੀ ਦੁਖਦਾਈ ਹੈ ਕਿ ਜਸਵੀਰ ਸਿੰਘ ਮਣਕੂ ਅਤੇ ਤਵਿੰਦਰ ਸਿੰਘ ਬਾਲਾ ਮਣਕੂ (ਟਾਇਰਾਂ ਵਾਲੇ) ਦੇ ਪਿਤਾ ਬਾਹਰਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਉੱਘੇ ਰਾਜਨੀਤਕ ਆਗੂ ਮਿਸਤਰੀ ਰਜਿੰਦਰ ਸਿੰਘ ਮਣਕੂ (ਧਮੋਟੀਏ ਟਾਇਰਾਂ ਵਾਲੇ) ਦਾ ਕੁੱਝ ਸਮਾਂ ਬਿਮਾਰ ਰਹਿਣ ਪਿੱਛੋਂ ਦਿਹਾਂਤ ਹੋ ਗਿਆ ਹੈ | ਉਨ੍ਹਾਂ ਵਲੋਂ ਕਰੀਬ 30 ਸਾਲ ਦੇ ਲੰਮੇਂ ਵਕਫੇ ਤੋਂ ਗੁਰੂ ਘਰ ਦੀਆਂ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ | ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਹੋਰ ਪ੍ਰਬੰਧਾਂ ਵਿਚ ਉਨ੍ਹਾਂ ਦਾ ਮੁੱਢਲਾ ਵੱਡਾ ਯੋਗਦਾਨ ਰਿਹਾ ਹੈ | ਉਨ੍ਹਾਂ ਲੰਮਾ ਸਮਾਂ ਰਾਜਨੀਤੀ ਕੀਤੀ | ਜਿਉਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣੀ ਤਾਂ ਇਲਾਕੇ ਵਿਚ ਸੋਗ ਫੈਲ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਲੌਦ ਵਿਖੇ ਕਰ ਦਿੱਤਾ ਗਿਆ ਹੈ | ਇਸ ਦੁੱਖ ਦੀ ਘੜੀ ਵਿਚ ਐਸ. ਜੀ. ਪੀ. ਸੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਸੰਤ ਸੁਖਦੇਵ ਸਿੰਘ ਬੇਰ ਕਲਾਂ, ਸੰਤ ਬੇਅੰਤ ਸਿੰਘ ਬੇਰ ਕਲਾਂ, ਸੰਤ ਸੁਖਦੇਵ ਸਿੰਘ ਰੋੜੀਆਂ, ਸੰਤ ਓਅੰਕਾਰ ਸਿੰਘ ਬੇਰ ਖ਼ੁਰਦ, ਸੀ. ਨੇਤਾ ਜਗਜੀਵਨਪਾਲ ਸਿੰਘ ਗਿੱਲ, ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ, ਮਾ. ਮਲਕੀਤ ਸਿੰਘ ਸਹਾਰਨ ਮਾਜਰਾ, ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਇੰਦਰਪ੍ਰੀਤ ਸਿੰਘ ਮਾਂਗੇਵਾਲ, ਪ੍ਰਧਾਨ ਸੋਨੀਆ ਗੋਇਲ, ਆਪ ਐੱਸ.ਸੀ ਵਿੰਗ ਦੇ ਪ੍ਰਧਾਨ ਡਾ. ਜਸਪ੍ਰੀਤ ਸਿੰਘ ਬੀਜਾ, ਉੱਪ ਪ੍ਰਧਾਨ, ਰਛਪਾਲ ਸਿੰਘ ਪਾਲਾ ਸੋਮਲਖੇੜੀ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲਖੇੜੀ, ਮਾ. ਜਗਤਾਰ ਸਿੰਘ ਜੱਗਾ ਸੋਮਲ, ਮਾ. ਦੀਦਾਰ ਸਿੰਘ ਰੋੜੀਆਂ, ਜਥੇ. ਜ਼ੋਰਾ ਸਿੰਘ, ਪਿ੍ੰ. ਸੰਜੀਵ ਮੋਦਗਿਲ, ਇੰਜ.ਹਰਮਿੰਦਰ ਸਿੰਘ ਸਹਾਰਨ ਮਾਜਰਾ, ਡਾ. ਕਰਨੈਲ ਸਿੰਘ ਕਾਲੀਆ, ਜੇ.ਈ ਭਰਪੂਰ ਸਿੰਘ, ਅਮਰਦੀਪ ਮਟਕਣ ਸਾਬਕਾ ਪ੍ਰਧਾਨ, ਸੁਰਿੰਦਰ ਢੀਂਗਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨੇਹੀਆਂ ਵਲੋਂ ਮਣਕੂ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਦਾ ਦੂਰਬੀਨ ਸਰਜਰੀ ਵਿਭਾਗ ਡੇਢ ਦਹਾਕਿਆਂ ਤੋਂ ਮਰੀਜ਼ਾਂ ਲਈ ਵਰਦਾਨ ਅਗਲੀ ਖ਼ਬਰ ਮੰਡੀ 'ਚ ਝੋਨੇ ਦੀ ਲਿਫ਼ਟਿੰਗ ਦਾ ਕੰਮ ਸ਼ੁਰੂ
Ad Position 24