ਬੀਜਾ, 24 ਸਤੰਬਰ (ਕਸ਼ਮੀਰਾ ਸਿੰਘ ਬਗਲੀ)- ਲੁਧਿਆਣਾ ਦਿੱਲੀ ਮਾਰਗ 'ਤੇ ਇਕ ਛੋਟੇ ਜਿਹੇ ਕਸਬਾ ਬੀਜਾ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਅਤਿ ਤਕਨੀਕ ਨਾਲ ਲੈਸ ਕੁਲਾਰ ਹਸਪਤਾਲ ਬੀਜਾ ਨੇ ਜਿੱਥੇ ਮੋਟਾਪੇ ਦੇ ਮਰੀਜ਼ਾਂ ਨੂੰ ਹੌਲੇ ਕਰਨ ਲਈ ਇਤਿਹਾਸ ਰਚਿਆ ਹੋਇਆ ਹੈ, ਉੱਥੇ ਦੂਰਬੀਨ ਸਰਜਰੀ ਵਿਭਾਗ ਵੀ ਲੰਬੇ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਦੇ ਹੈਰਾਨੀਜਨਕ ਅਪ੍ਰੇਸ਼ਨ ਤੇ ਉੱਚ ਦਰਜੇ ਦੀ ਸਫਲਤਾ ਕਰਕੇ ਸੂਬੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਹਸਪਤਾਲ ਦੇ ਡਾਇ. ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾ. ਕੁਲਦੀਪ ਸਿੰਘ ਕੁਲਾਰ ਦੀ ਅਗਵਾਈ ਹੇਠ ਦੂਰਬੀਨ ਸਰਜਰੀ ਵਿਭਾਗ ਦੇ ਮੁਖੀ ਮਾਹਿਰ ਸਰਜਨ ਡਾ. ਨਵੀਨ ਮਨਚੰਦਾ ਜੋ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕੁਲਾਰ ਹਸਪਤਾਲ ਵਿਚ ਸੇਵਾ ਨਿਭਾ ਰਹੇ ਨੇ ਦੱਸਿਆ ਕਿ ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣਾ, ਪਿੱਤੇ ਦੀਆਂ ਪਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ ਦੇ ਅਪ੍ਰੇਸ਼ਨ, ਹਰਨੀਆਂ, ਬੱਚੇਦਾਨੀ ਦੀਆਂ ਰਸੌਲ਼ੀਆਂ, ਬੱਚੇ ਦਾਨੀ ਨੂੰ ਸਾਬਿਤ ਬਹਾਰ ਕੱਢਣਾ ਆਦਿ ਦੇ ਅਪ੍ਰੇਸ਼ਨ ਅਤਿ ਆਧੁਨਿਕ ਤਕਨੀਕ ਤੇ ਤਸੱਲੀਬਖ਼ਸ਼ ਕੀਤੇ ਜਾਂਦੇ ਹਨ | ਮਰੀਜ਼ ਨੂੰ ਤੀਸਰੇ ਦਿਨ ਹੀ ਘਰੇ ਭੇਜ ਦਿੱਤਾ ਜਾਂਦਾ ਹੈ | ਇਸ ਮੌਕੇ ਕੁੱਝ ਮਰੀਜ਼ਾਂ ਨੇ ਦੱਸਿਆ ਕਿ ਉਹ ਇਲਾਜ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ | ਹਸਪਤਾਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਦੱਸਿਆ ਕਿ ਹਸਪਤਾਲ ਵਿਚ ਵੱਖ-ਵੱਖ ਇੰਸ਼ੋਰੈਂਸ ਕੰਪਨੀਆਂ ਰਾਹੀਂ ਇਲਾਜ ਵੀ ਕੀਤਾ ਜਾਂਦਾ ਹੈ | ਆਪੇ੍ਰਸ਼ਨਾਂ 'ਚ ਲੋੜਵੰਦ ਮਰੀਜ਼ਾਂ ਲਈ ਵਿਸ਼ੇਸ਼ ਪੈਕੇਜ ਦੀ ਸਹੂਲਤ ਵੀ ਸਹੂਲਤ ਹੈ | ਹਸਪਤਾਲ ਵਲੋਂ ਡਾਕਟਰਾਂ ਨੂੰ ਸਮੇਂ ਸਮੇਂ 'ਤੇ ਐਡਵਾਂਸ ਤਕਨੀਕ ਹਾਸਲ ਕਰਵਾਉਣ ਲਈ ਵਿਦੇਸ਼ਾਂ ਵਿਚ ਵੀ ਭੇਜਿਆ ਜਾਂਦਾ ਹੈ |