ਜੋਧਾਂ, 24 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਗੁੱਜਰਵਾਲ ਵਿਖੇ ਮਨਜੀਤ ਸਿੰਘ ਗਰੇਵਾਲ ਨੇ ਬਲਾਕ ਸਿੱਖਿਆ ਅਫ਼ਸਰ ਦਾ ਅਹੁਦਾ ਸੰਭਾਲਿਆ ¢ ਗਰਾਮ ਪੰਚਾਇਤ ਗੁੱਜਰਵਾਲ ਤੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਨਵੇਂ ਬਲਾਕ ਸਿੱਖਿਆ ਅਫ਼ਸਰ ਮਨਜੀਤ ਸਿੰਘ ਗਰੇਵਾਲ ਨੂੰ ਅਹੁਦਾ ਸੰਭਾਲਣ ਸਮੇਂ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ ¢ ਮੁੱਖ ਅਧਿਆਪਕ ਪਰਮਿੰਦਰ ਸਿੰਘ ਗਰੇਵਾਲ ਨੇ ਇਸ ਮੌਕੇ ਦੱਸਿਆ ਕਿ ਨਵ ਨਿਯੁਕਤ ਬਲਾਕ ਅਫ਼ਸਰ ਨੂੰ ਗਰਾਮ ਪੰਚਾਇਤ ਅਤੇ ਪਿੰਡ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ¢ ਪਿੰਡ ਦੀ ਪੰਚਾਇਤ ਤੇ ਪਤਵੰਤਿਆਂ ਨੇ ਯਕੀਨ ਦਿਆਇਆ ਕਿ ਪਿੰਡ ਵਜੋਂ ਸਿੱਖਿਆ ਸਬੰਧੀ ਹਰ ਕਿਸਮ ਦਾ ਸਹਿਯੋਗ ਦਿੱਤਾ ਜਾਵੇਗਾ ¢ ਬਲਾਕ ਅਫ਼ਸਰ ਮਨਜੀਤ ਸਿੰਘ ਗਰੇਵਾਲ ਨੇ ਸਮੂਹ ਪੰਚਾਇਤ ਤੇ ਪਿੰਡ ਦਾ ਜਿੱਥੇ ਧੰਨਵਾਦ ਕੀਤਾ, ਉੱਥੋਂ ਬਲਾਕ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਕਰਨ ਦਾ ਭਰੋਸਾ ਦਿੱਤਾ ¢ ਇਸ ਮੌਕੇ ਪਰਮਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਕਾਕਾ ਗਰੇਵਾਲ, ਸਰਪੰਚ ਹਰਦੀਪ ਸਿੰਘ ਗਰੇਵਾਲ, ਪੰਚ ਮਨਵੀਰ ਗਰੇਵਾਲ, ਪੰਚ ਬਲਤੇਜ ਸਿੰਘ ਨੀਟਾ, ਫ਼ੌਜੀ ਗਰੇਵਾਲ, ਉਪਿੰਦਰ ਸਿੰਘ ਵਿੱਕੀ, ਹਰਸਿਮਰਨ ਕੌਰ ਪੰਚ, ਪਿ੍ਤਪਾਲ ਸਿੰਘ ਪੰਚ, ਸਤਪਾਲ ਕੌਰ ਪੰਚ, ਜਥੇਦਾਰ ਜਗਰੂਪ ਸਿੰਘ ਨਿਰਮਲ ਸਿੰਘ, ਬਲਜੀਤ ਸਿੰਘ ਬੀਤਾ, ਸੁਰਿੰਦਰ ਸਿੰਘ ਛਿੰਦਾ, ਨਵਦੀਪ ਇਨੈਲੋ, ਸ਼ਾਲਿਨੀ, ਹਰਪ੍ਰੀਤ ਸਿੰਘ ਕਲਰਕ ਆਦਿ ਹਾਜ਼ਰ ਸਨ ¢