ਅਹਿਮਦਗੜ੍ਹ, 24 ਸਤੰਬਰ (ਰਵਿੰਦਰ ਪੁਰੀ)-ਨਾਨਕਸਰ ਠਾਠ ਈਸ਼ਰ ਦਰਬਾਰ ਬੜੂੰਦੀ ਵਲੋਂ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਰਹਿਨੁਮਾਈ ਹੇਠ ਅਨੰਦ ਈਸ਼ਰ ਸੀਨੀਅਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਛਪਾਰ ਵਿਖੇ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ¢ ਜਿਸ ਵਿਚ ਅੱਖਾਂ ਦੀਆਂ ਬਿਮਾਰੀਆਂ ਕੰਨ, ਨੱਕ, ਗਲੇ ਸਬੰਧੀ ਰੋਗ, ਹੱਡੀਆਂ ਦੇ ਰੋਗ ਮੈਡੀਸਨ ਫਿਜੀਓਥਰੈਪੀ ਆਦਿ ਦੇ ਮਾਹਿਰ ਡਾਕਟਰ ਜਿਨ੍ਹਾਂ 'ਚ ਡਾ. ਸੰਗੀਤ ਲਿੰਗਾਲਾ, ਡਾ. ਜੇ. ਪੀ. ਸਿੰਘ, ਡਾ.ਕਿਰਪਾ ਅੰਨਾ, ਡਾ. ਸਿਮਰਨ ਚਾਵਲਾ, ਡਾ. ਪਲਕ, ਗੀਤਾਂਜਲੀ, ਡਾ. ਪ੍ਰਸੀਤਾ, ਡਾ. ਨਵਦਾ ਸੈਣੀ ਆਦਿ ਟੀਮ ਨੇ ਤਕਰੀਬਨ 270 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ¢ ਇਸ ਕੈਂਪ ਵਿਚ ਆਏ ਹੋਏ ਮਰੀਜ਼ਾਂ ਨੇ ਨਾਨਕਸਰ ਠਾਠ ਦੁਆਰਾ ਸੰਚਾਲਿਤ ਕੈਂਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਮੁਫ਼ਤ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਹਾਇਤਾ ਮਿਲ ਸਕੇ ਅਤੇ ਸਮਾਜ ਵਿਚਲੇ ਲੋੜਵੰਦ ਮਰੀਜ਼ ਇਸ ਕੈਂਪ ਦਾ ਲਾਹਾ ਲੈ ਸਕਣ ¢ ਜ਼ਿਕਰ ਯੋਗ ਹੈ ਕਿ ਨਾਨਕਸਰ ਠਾਠ ਈਸ਼ਰ ਦਰਬਾਰ ਪਿਛਲੇ 20 ਸਾਲਾਂ ਤੋਂ ਜ਼ਰੂਰਤਮੰਦ ਮਰੀਜ਼ਾਂ ਦੀ ਭਲਾਈ ਲਈ ਇਹੋ ਜਿਹੇ ਕੈਂਪਾਂ ਦਾ ਆਯੋਜਨ ਲਗਾਤਾਰ ਕਰਦਾ ਆ ਰਿਹਾ ਹੈ ¢ ਮੈਡੀਕਲ ਕੈਂਪ ਦੀ ਸਮਾਪਤੀ 'ਤੇ ਡਾਇਰੈਕਟਰ ਕਰਤਾਰ ਸਿੰਘ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਸਕੂਲ ਵਲੋਂ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ ¢ ਇਸ ਮੌਕੇ ਐਡਵੋਕੇਟ ਇਨਸਾਫ਼ ਸਿੰਘ,ਪ੍ਰਬੰਧਕ ਮੈਡਮ ਜਗਬੀਰ ਕੌਰ ਗਰੇਵਾਲ, ਪਿ੍ੰਸੀਪਲ ਮਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ¢