ਪਾਇਲ, 2 ਨਵੰਬਰ (ਰਜਿੰਦਰ ਸਿੰਘ)-ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖ਼ਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਹਰਬੰਸ ਸਿੰਘ ਸ਼ਾਨ ਬਗ਼ਲੀ ਕਲਾਂ ਅਤੇ ਪ੍ਰਧਾਨ ਜਗਦੇਵ ਸਿੰਘ ਘੁੰਗਰਾਲੀ ਦੀ ਦੇਖਰੇਖ ਹੇਠ ਹੋਈ | ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਸਕੱਤਰ ਦੀ ਭੂਮਿਕਾ ਮਨਦੀਪ ਸਿੰਘ ਮਾਣਕੀ ਵੱਲੋਂ ਬਾਖ਼ੂਬੀ ਨਿਭਾਈ ਗਈ | ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਤੇਰੀ ਮਹਿਮਾ ਦਾਤਿਆ, ਦਵਿੰਦਰ ਸਿੰਘ ਘੁਰਾਲਾ ਨੇ ਗੀਤ ਬਾਪੂ, ਨੇਤਰ ਸਿੰਘ ਨੇਤਰ ਨੇ ਕਵਿਤਾ ਮੱਤਦਾਨੀ, ਮਾਸਟਰ ਅਮਰਜੀਤ ਸਿੰਘ ਘੁਡਾਣੀ ਨੇ ਕਵਿਤਾ ਮਹਿਫ਼ਲ ਦਾ ਸਰਤਾਜ, ਪੱਪੂ ਬਲਵੀਰ ਨੇ ਗੀਤ ਢਾਬਿਆਂ ਦੀ ਤਰੀ, ਹਰਿੰਦਰ ਸਿੰਘ ਕੰਮਾ ਨੇ ਗੀਤ ਮੈਂ ਪੰਜਾਬ ਬੋਲਦਾ, ਹਰਪ੍ਰੀਤ ਸਿੰਘ ਸਿਹੋੜਾ ਨੇ ਗੀਤ ਅਸੀਂ ਨਾਨਕ ਦੇ ਨਾ ਹੋਏ, ਹਰਬੰਸ ਸਿੰਘ ਸ਼ਾਨ ਨੇ ਗੀਤ ਯੋਧੇ, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਤੇਰੀ ਗੱਲ ਤਾਂ ਹੋਰ ਸੀ ਬਾਬਾ, ਮਨਦੀਪ ਸਿੰਘ ਮਾਣਕੀ ਨੇ ਗੀਤ ਦੂਰ ਦੀ ਰਿਸ਼ਤੇਦਾਰੀ ਅਤੇ ਰਣਜੀਤ ਸਿੰਘ ਚੌਹਾਨ ਨੇ ਗੀਤ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ | ਡਾਕਟਰ ਸੁਖਵਿੰਦਰ ਸਿੰਘ ਚੀਮਾਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ | ਅਕਾਦਮੀ ਦੇ ਸਰਗਰਮ ਮੈਂਬਰ ਮਨਜੀਤ ਸਿੰਘ ਘੁੰਮਣ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |