25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਿੰਡ ਬਰਮਾਲੀਪੁਰ ਵਿਖੇ 16ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

Ad Position 21
No active advertisement
ਅਜੀਤ ਡੈਸਕ 03-11-2025
ਪਾਇਲ, 1 ਨਵੰਬਰ (ਰਜਿੰਦਰ ਸਿੰਘ/ਨਿਜ਼ਾਮਪੁਰ)-ਜੈ ਮਾਤਾ ਨੈਣਾ ਦੇਵੀ ਕਲੱਬ, ਪਿੰਡ ਬਰਮਾਲੀਪੁਰ, ਵਲੋਂ ਸਥਾਨਕ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 16ਵਾਂ ਵਿਸ਼ਾਲ ਭਗਵਤੀ ਜਾਗਰਣ ਕਲੱਬ ਦੇ ਪ੍ਰਧਾਨ ਗਗਨ ਵਰਮਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਦੇਰ ਰਾਤ ਤੱਕ ਵਿੱਕੀ ਮਸ਼ਾਲ ਅਤੇ ਭਜਨ ਮੰਡਲੀ ਦੇ ਪ੍ਰਸਿੱਧ ਗਾਇਕਾਂ ਨੇ ਮਾਤਾ ਦਾ ਗੁਣਗਾਨ ਕਰਕੇ ਭਗਤਾਂ ਨੂੰ ਕੀਲ ਕੇ ਰੱਖਿਆ | ਭਗਵਤੀ ਜਾਗਰਣ ਦਾ ਜੋਤੀ ਪ੍ਰਚੰਡ ਪ੍ਰਧਾਨ ਤੇ ਸਮਾਜ ਸੇਵੀ ਗਗਨ ਵਰਮਾ ਨੇ ਕੀਤਾ | ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਸਰਗਰਮ ਆਗੂ ਤੇ ਨਗਰ ਪੰਚਾਇਤ ਦੇ ਸਰਪੰਚ ਕਰਮਜੀਤ ਸਿੰਘ ਤੂਰ ਨੇ ਸਨਮਾਨਯੋਗ ਸ਼ਖ਼ਸੀਅਤਾਂ ਨੂੰ ਉਚੇਚੇ ਤੌਰ 'ਤੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੇਵਾਮੁਕਤ ਇੰਸਪੈਕਟਰ ਵਿਜੇ ਕੁਮਾਰ, ਸਰਪੰਚ ਕਰਮਜੀਤ ਸਿੰਘ ਤੂਰ, ਸਾਬਕਾ ਸਰਪੰਚ ਸੁਖਪਾਲ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਧਾਮੀ, ਨਿਰਮਲ ਸਿੰਘ, ਮਾਸਟਰ ਦਲਜਿੰਦਰ ਸਿੰਘ, ਗੁਰਤੇਜ ਸਿੰਘ, ਪੰਚ ਜੁਪਿੰਦਰ ਸਿੰਘ ਪ੍ਰਾਨ ਗਗਨ ਵਰਮਾ, ਹਰਿੰਦਰ ਸਿੰਘ ਰਣਦਿਉ, ਹਰਪ੍ਰੀਤ ਸਿੰਘ ਤੂਰ ਬਾਬਾ, ਜਸਪ੍ਰੀਤ ਸਿੰਘ ਰਣਦਿਉ ਮਨਦੀਪ ਸਿੰਘ ਤੂਰ, ਜਬਰਜੰਗ ਸਿੰਘ ਤੂਰ, ਦਵਿੰਦਰ ਸਿੰਘ ਲਾਲਾ, ਗਗਨਦੀਪ ਸਿੰਘ, ਹਰਜਿੰਦਰ ਸਿੰਘ ਬੰਟੀ, ਰੋਬਿਨ ਵਰਮਾ, ਪਰਿੰਸ ਵਰਮਾ, ਕਰਨ ਵਰਮਾ ਆਦਿ ਤੋਂ ਇਲਾਵਾ ਨਗਰ ਦੀਆਂ ਵੱਡੀ ਤਦਾਦ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਡਟੇ, ਰਾਜਾ ਵੜਿੰਗ ਅਤੇ ਆਬਜ਼ਰਵਰ ਮਿੰਟੂ ਅਗਲੀ ਖ਼ਬਰ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ
Ad Position 24