25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 03-11-2025
ਮਲੌਦ, 2 ਨਵੰਬਰ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਮਲੌਦ ਵੱਲੋਂ ਮਲੌਦ, ਰੋੜੀਆਂ ਅਤੇ ਸੋਮਲ ਖੇੜੀ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਰੋੜੀਆਂ, ਸੋਮਲ ਖੇੜੀ, ਬੱਸ ਸਟੈਂਡ, ਚੋਮੋ ਰੋਡ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਮਲੌਦ ਵਿਖੇ ਪਹੁੰਚ ਕੇ ਸੰਪੰਨ ਹੋਇਆ | ਪਿੰਡ ਰੋੜੀਆ ਵਿਖੇ ਗੁਰਦੁਆਰਾ ਧਰਮਸਰ ਸਾਹਿਬ ਰੋੜੀਆ, ਗੁਰਦੁਆਰਾ ਸਾਹਿਬ ਬਾਹਰਲਾ ਅਤੇ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਰੋੜੀਆਂ ਅਤੇ ਗੁਰਦੁਆਰਾ ਸਾਹਿਬ ਸੋਮਲ ਖੇੜੀ ਵਿਖੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਵਾਰਡ ਨੰ. 6 ਵਿਖੇ ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਅਤੇ ਕੌਂਸਲਰ ਦੀਪਕ ਗੋਇਲ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਦੋਦ ਰੋਡ ਮਲੌਦ ਵਿਖੇ ਮਾਰਕੀਟ ਵੱਲੋਂ ਸੰਗਤਾਂ ਲਈ ਸੇਬਾਂ ਦਾ ਲੰਗਰ ਲਗਾਇਆ ਗਿਆ | ਇਸੇ ਤਰ੍ਹਾਂ ਚੋਮੋ ਰੋਡ ਮਲੌਦ ਵਿਖੇ ਵੰਦਨਾ ਪੇਂਟ ਐਂਡ ਹਾਰਵੇਅਰ ਸਟੋਰ ਵਿਖੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਮਲੌਦ ਵੱਲੋਂ ਦਾਣਾ ਮੰਡੀ ਮਲੌਦ ਵਿਖੇ ਵੀ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਅਵਤਾਰ ਪੁਰਬ ਦੀ ਖ਼ੁਸ਼ੀ ਵਿੱਚ ਲੱਡੂ ਵੰਡੇ ਗਏ | ਦਾਣਾ ਮੰਡੀ ਮਲੌਦ ਵਿਖੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਸਾਬਕਾ ਕੌਂਸਲਰ ਐਡਵੋਕੇਟ ਟੈਰੀ ਪੁਰੀ, ਪੂਰਨ ਚੰਦ ਹੈਪੀ ਗੋਇਲ, ਪ੍ਰਧਾਨ ਸਿੰਘ ਸੋਮਲ, ਰੂਬਲ ਸਿੰਗਲਾ, ਜੱਥੇ. ਦਵਿੰਦਰ ਸਿੰਘ ਟਿੰਬਰਵਾਲ, ਵਿਸ਼ਾਲ ਵਰਮਾ, ਰਾਕੇਸ਼ ਪੁਰੀ, ਗੁਰਜੀਤ ਸਿੰਘ ਨੋਨੂੰ ਕੂਹਲੀ, ਵਰਿੰਦਰ ਕੁਮਾਰ ਗੇਂਦ, ਐਕਸ਼ੀਅਨ, ਰਜਿੰਦਰ ਸਿੰਘ ਚਾਪੜਾ, ਬਬਲੂ ਗੋਇਲ, ਲਖਵਿੰਦਰ ਸਿੰਘ ਲੱਕੀ ਬੇਰਕਲਾਂ, ਹਰਜਿੰਦਰ ਸਿੰਘ ਰੋੜੀਆਂ, ਸੋਨੀ ਸੋਮਲ ਖੇੜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਵੋਟ ਚੋਰ ਗੱਦੀ ਛੋੜ' ਮੁਹਿੰਮ ਵਿਚ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਦਸਤਖ਼ਤ ਕਰਵਾਏ-ਗੁਰਕੀਰਤ ਸਿੰਘ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਡਟੇ, ਰਾਜਾ ਵੜਿੰਗ ਅਤੇ ਆਬਜ਼ਰਵਰ ਮਿੰਟੂ
Ad Position 24