ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਭਾਈ ਘਨੱਈਆ ਚੈਰੀਟੇਬਲ ਟਰੱਸਟ ਅਤੇ ਹਸਪਤਾਲ ਬੱਦੋਵਾਲ (ਲੁਧਿ:) ਦੇ ਸਰਪ੍ਰਸਤ ਸੇਵਾ ਪੰਥੀ ਸੰਤ ਬਾਬਾ ਜਸਪਾਲ ਸਿੰਘ ਬੱਦੋਵਾਲ ਵਲੋਂ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਕਲੱਬ ਬੱਦੋਵਾਲ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ 21 ਧੀਆਂ ਦੇ ਵਿਆਹ ਕਰਵਾਏ ਗਏ | ਡੇਰਾ ਭਾਈ ਘਨੱਈਆ ਬੱਦੋਵਾਲ (ਲੁਧਿ:) ਵਿਖੇ ਦਹਾਕਿਆਂ ਤੋਂ ਹੋ ਰਹੇ ਸਮੂਹਿਕ ਵਿਆਹਾਂ ਦਾ ਸਮਾਰੋਹ ਇਸ ਵਾਰ ਪਹਿਲਾਂ ਨਾਲੋਂ ਵੀ ਸਜਾਵਟੀ ਰਿਹਾ | ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਕਲੱਬ ਦੇ ਚੇਅਰਮੈਨ ਅੰਮਿ੍ਤਪਾਲ ਸਿੰਘ ਗਰੇਵਾਲ, ਪ੍ਰਧਾਨ ਜਸਪ੍ਰੀਤ ਸਿੰਘ ਭੰਗੂ, ਪੁਸ਼ਪਿੰਦਰ ਸਿੰਘ ਬੱਦੋਵਾਲ, ਸਾਬਕਾ ਸਰਪੰਚ ਲਾਲੀ ਲਲਤੋਂ, ਨੰਬਰਦਾਰ ਨਿਰਮਲ ਸਿੰਘ ਦੀ ਟੀਮ ਵਲੋਂ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਦੇ ਸਰਪ੍ਰਸਤ ਸੰਤ ਬਾਬਾ ਜਸਪਾਲ ਸਿੰਘ, ਸੈਕਟਰੀ ਡਾ: ਬਲਵਿੰਦਰ ਸਿੰਘ ਨਾਲ ਰਲਕੇ ਭਾਈ ਘਨੱਈਆ ਡੇਰਾ ਬੱਦੋਵਾਲ ਢੁਕੀਆਂ ਜੰਝਾਂ ਦਾ ਸਵਾਗਤ ਕੀਤਾ | ਲੜਕੀਆਂ ਅਤੇ ਲਾੜਿਆਂ ਵਾਲੇ ਪਰਿਵਾਰਾਂ ਨੂੰ ਚਾਹ-ਪਾਣੀ ਉਪਰੰਤ ਖੁੱਲ੍ਹੇ ਪੰਡਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਨੰਦ ਕਾਰਜ, ਦੂਸਰੀ ਸਾਈਡ ਹਿੰਦੂ ਧਰਮ ਦੀਆਂ ਧੀਆਂ ਦੇ ਫੇਰੇ, ਮੁਸਲਿਮ ਲੜਕੀਆਂ ਦੇ ਨਿਕਾਹ ਹੋਏ | ਦੁਪਹਿਰ ਦਾ ਖਾਣਾ ਖਵਾ ਕੇ ਸ਼ਾਮ ਹੁੰਦਿਆਂ ਹੀ ਸਮੂਹ ਲੜਕੀਆਂ ਨੂੰ (ਡੋਲੀ ਤੋਰਨ ਦੀ ਰਸਮ) ਬਾਬਾ ਜਸਪਾਲ ਸਿੰਘ ਸੇਵਾ ਪੰਥੀ ਤੇ ਹਰੀ ਸਿੰਘ ਉਸਮਾਨ ਕਲੱਬ ਅਹੁਦੇਦਾਰਾਂ ਨਾਲ ਰਾਜ ਕੁਮਾਰ, ਇੰਦਰਜੀਤ ਸਿੰਘ ਬਾਂਸਲ, ਇੰਦਰਪ੍ਰੀਤ ਸਿੰਘ ਬਾਂਸਲ, ਬਲਜਿੰਦਰ ਸਿੰਘ ਦਾਖਾ, ਜੱਗਾ ਸਿੰਘ, ਪੰਚ ਪਰਮਜੀਤ ਸਿੰਘ, ਪੰਚ ਹਰਪ੍ਰੀਤ ਸਿੰਘ, ਲੱਕੀ ਲਹਿਲ, ਪੰਚ ਬਲਜਿੰਦਰ ਸਿੰਘ, ਸਿੰਮੀ ਸਹਿਜਾਦ ਨਾਲ ਭਾਈ ਘਨੱਈਆ ਸੇਵਾ ਸੁਸਾਇਟੀ ਦੇ ਡਾ: ਗੁਰਪ੍ਰੀਤ ਸਿੰਘ, ਡਾ: ਬਲਵਿੰਦਰ ਸਿੰਘ ਮੌਜੂਦ ਰਹੇ | ਪ੍ਰਬੰਧਕਾਂ ਵਲੋਂ ਸਾਰੀਆਂ ਲੜਕੀਆਂ ਨੂੰ ਵਿਆਹ ਵਾਲੀਆਂ ਪੂਰੀਆਂ ਰਸਮਾਂ ਦੇ ਨਾਲ ਡੋਲੀ ਤੋਰਨ ਸਮੇਂ ਰਸੋਈ ਤੋਂ ਲੈ ਕੇ ਨਿੱਤ ਵਰਤੋਂ ਵਾਲਾ ਘਰੇਲੂ ਸਮਾਨ ਦਹੇਜ ਦੇ ਰੂਪ 'ਚ ਦਿੱਤਾ ਗਿਆ |