ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ. ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਕੂਲ, ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ ਵਿਚ ਏ. ਐਸ. ਹਾਈ ਸਕੂਲ ਟਰੱਸਟ ਐਂਡ ਮੈਨੇਮਜੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ ਦੀ ਅਗਵਾਈ ਹੇਠ ਦੂਜਾ, ਦੋ ਦਿਨਾਂ ਇੰਟਰ ਸਕੂਲ ਵਾਲੀਬਾਲ (ਅੰਡਰ-17) ਟੂਰਨਾਮੈਂਟ ਕਰਵਾਇਆ ਗਿਆ | ਜਿਸ ਦੇ ਦੂਸਰੇ ਦਿਨ ਵਿਪਿਨ ਚੰਦਰ ਗੈਂਦ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ | ਜਿਨ੍ਹਾਂ ਦਾ ਸਵਾਗਤ ਸਕੂਲ ਦੇ ਮੈਨੇਜਰ ਸ਼ਿਵਮ ਬੇਦੀ ਅਤੇ ਪਿ੍ੰ. ਰਿਤੂ ਸੂਦ ਵਲੋਂ ਕੀਤਾ ਗਿਆ | ਇਸ ਮੌਕੇ ਤੇ ਬੋਲਦਿਆਂ ਸ਼ਿਵਮ ਬੇਦੀ ਨੇ ਮਦਨ ਗੋਪਾਲ ਚੋਪੜਾ ਦੇ ਜੀਵਨ, ਸਕੂਲ ਵਲੋਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ | ਖੰਨਾ ਸ਼ਹਿਰ ਦੇ ਸਕੂਲਾਂ ਤੋਂ ਆਈਆਂ ਵੱਖ ਵੱਖ ਵਾਲੀਬਾਲ ਟੀਮਾਂ ਦੇ ਖਿਡਾਰੀਆਂ ਨੂੰ ਵਧੀਆ ਖੇਡਣ ਲਈ ਪ੍ਰੇਰਿਤ ਕੀਤਾ | ਇਸ ਟੂਰਨਾਮੈਂਟ ਵਿਚ ਭਾਗ ਲੈ ਰਹੀਆਂ ਸਮੂਹ ਸਕੂਲ ਦੀਆਂ ਵਾਲੀਬਾਲ ਟੀਮਾਂ ਦੇ ਸਕੂਲ ਪਿ੍ੰ. ਅਤੇ ਸਰੀਰਕ ਸਿੱਖਿਆ ਅਧਿਆਪਕਾ ਦਾ ਧੰਨਵਾਦ ਕੀਤਾ | ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਟੂਰਨਾਮੈਂਟ ਵਿਚ ਭਾਗ ਲਿਆ | ਇਸ ਟੂਰਨਾਮੈਂਟ ਦੇ ਫਾਇਨਲ ਵਿਚ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਗਈ | ਜਿਸ ਵਿਚ ਗੋਰਮਿੰਟ ਸੀ. ਸੈਕ. ਸਕੂਨ ਖਮਾਣੋਂ ਨੇ ਪਹਿਲਾ, ਐਮ ਜੀ. ਸੀ. ਏ. ਐਸ. ਮਾਡਲ ਹਾਈ ਸਕੂਨ ਖੰਨਾ ਨੇ ਦੂਜਾ ਅਤੇ ਦਿਆ ਇੰਟਰਨੈਸ਼ਨਲ ਸਕੂਲ ਗੋਬਿੰਦਗੜ੍ਹ ਦੀ ਵਾਲੀਬਾਲ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ | ਇਸ ਤੋਂ ਬਾਅਦ ਵਿਪਿਨ ਚੰਦਰ ਗੈਂਦ, ਸਕੂਲ ਦੇ ਮੈਨੇਜਰ ਸ਼ਿਵਮ ਬੇਦੀ ਅਤੇ ਪਿ੍ੰ. ਰਿਤੂ ਸੂਦ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ ਅਤੇ ਇੰਨ੍ਹਾਂ ਟੀਮਾਂ ਦੇ ਕੋਚਾਂ ਨੂੰ ੂ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਖੁਸ਼ੀ ਦੇ ਮੌਕੇ 'ਤੇ ਏ. ਐਸ. ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਵਾਇਸ ਪ੍ਰਧਾਨ ਨਵੀਨ ਥੰਮਣ, ਏ. ਐਸ. ਕਾਲਜ ਦੇ ਸਕੱਤਰ ਅਜੈ ਸੂਦ, ਏ. ਐਸ. ਸੀ. ਸੈਕ. ਸਕੂਲ ਖੰਨਾ ਦੇ ਮੈਨੇਜਰ ਮੋਹਿਤ ਗੋਇਲ, ਰਵਿੰਦਰ ਅਗਰਵਾਲ, ਗੋਪਾਲ ਗੋਇਲ, ਕਮਲਜੀਤ ਸਿੰਘ, ਸਚਿਨ ਸੋਹੀ, ਤਰੁਨ ਲੂੰਬਾ, ਕਰਨ ਕਪਲਿਸ਼, ਦਿਨੇਸ਼ ਐਗਰੀਸ਼, ਹਰਵੀਰ ਸੋਨੀ ਅਤੇ ਪਵਨ ਸੱਤੀ ਵੀ ਉਚੇਚੇ ਤੌਰ 'ਤੇ ਪਹੁੰਚੇ ਸਨ |