ਮਾਛੀਵਾੜਾ ਸਾਹਿਬ, 5 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੜ੍ਹੀ ਤਰਖਾਣਾ-2 ਵਿਖੇ ਵਿਸ਼ਵ ਦਿਵਿਆਂਗ ਜਨ ਦਿਵਸ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਬਲਾਕ ਸਿੱਖਿਆ ਅਫ਼ਸਰ ਰਾਮ ਕੁਮਾਰ ਪੁੱਜੇ¢ ਸਕੂਲੀ ਵਿਦਿਆਰਥੀਆਂ ਵਲੋਂ ਭਾਸ਼ਣ, ਕੋਰਿਓਗ੍ਰਾਫ਼ੀ, ਕਵਿਤਾ ਆਦਿ ਵੰਨਗੀਆਂ ਪੇਸ਼ ਕੀਤੀਆਂ ਗਈਆਂ¢ ਰਾਮ ਕੁਮਾਰ ਨੇ ਸਰਕਾਰੀ ਵਿਭਾਗ ਵਲੋਂ ਦਿਵਿਆਂਗ ਵਿਦਿਆਰਥੀਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਚਾਨਣਾ ਪਾਇਆ¢ ਸਕੂਲ ਮੁਖੀ ਕੁਸ਼ਲਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ¢ ਸਕੂਲ ਵਲੋਂ ਦਿਵਿਆਂਗ ਵਿਦਿਆਰਥੀਆਂ ਨੂੰ ਸਿੱਖਿਆਦਾਇਕ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ¢ ਮੁੱਖ ਮਹਿਮਾਨ ਰਾਮ ਕੁਮਾਰ ਨੂੰ ਸਕੂਲ ਤੇ ਗ੍ਰਾਮ ਪੰਚਾਇਤ ਵਲੋਂ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ¢ ਇਸ ਮੌਕੇ ਲਖਵਿੰਦਰ ਸਿੰਘ, ਗੁਰਵੀਰ ਸਿੰਘ, ਗੁਰਦੇਵ ਸਿੰਘ, ਕੁਲਦੀਪ ਸਿੰਘ, ਪਲਵਿੰਦਰ ਕੌਰ, ਰਵਿੰਦਰ ਕੌਰ, ਸੁਨੀਤਾ, ਕਮਲਜੀਤ ਕੌਰ, ਗੁਰਵੀਰ ਕੌਰ, ਪਵਨ ਕੁਮਾਰ, ਅਮਰੀਸ਼ ਭੋਲਾ ਹਾਜ਼ਰ ਸਨ¢