ਦੋਰਾਹਾ, 7 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਨਾਲ ਲੱਗਦੇ ਪਿੰਡ ਅੜੈ੍ਹਚਾਂ ਵਿੱਚ ਇੱਕ ਘਰ ਦਾ ਲੈਂਟਰ ਢਾਹੁੰਦੇ ਸਮੇਂ ਅਚਾਨਕ ਲੈਂਟਰ ਮਜ਼ਦੂਰ ਉੱਤੇ ਡਿਗ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰ ਨੀਤੀ ਰਾਜ ਉਮਰ ਲਗਭਗ 40 ਸਾਲ ਨਿਵਾਸੀ ਜੈਪੁਰਾ ਰੋਡ, ਦੋਰਾਹਾ ਨੇੜਲੇ ਪਿੰਡ ਅੜੈਚਾਂ ਵਿੱਚ ਕੰਮ ਕਰ ਰਿਹਾ ਸੀ | ਸ਼ਾਮ ਨੂੰ ਲੈਂਟਰ ਢਾਹੁੰਦੇ ਸਮੇਂ, ਲੈਂਟਰ ਅਚਾਨਕ ਉਸ ਉੱਤੇ ਡਿਗ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਦੋਰਾਹਾ ਪੁਲਿਸ ਮੌਕੇ 'ਤੇ ਪਹੁੰਚੀ, ਮਜ਼ਦੂਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰੱਖ ਦਿੱਤਾ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ |