ਸਮਰਾਲਾ, 21 ਦਸੰਬਰ (ਗੋਪਾਲ ਸੋਫਤ)-ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਸਮੇਲ ਸਿੰਘ ਬੌਂਦਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਬਹੁਤ ਹੀ ਚੜ੍ਹਦੀ ਕਲਾ ਵਾਲੀ ਰਹੀ ਹੈ | ਬੇਸ਼ੱਕ ਅਕਾਲੀ ਦਲ ਨੇ ਪਿਛਲੇ ਸਮੇਂ 'ਚ ਕਾਫੀ ਉਤਰਾਅ ਚੜ੍ਹਾਅ ਦੇਖੇ ਹਨ ਪਰ ਸਮੂਹ ਪੰਜਾਬੀਆਂ ਦਾ ਰੁਝਾਨ ਮੁੜ ਆਪਣੀ ਖੇਤਰੀ ਪਾਰਟੀ ਵੱਲ ਮੁੜਨਾ ਇੱਕ ਚੰਗਾ ਸੰਦੇਸ਼ ਹੈ ਤੇ ਸੂਬੇ ਦੀ ਅਸਲ ਤਰੱਕੀ ਦੀ ਤਸਵੀਰ ਸਿਰਜਣ ਵਾਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਆਉਣ ਵਾਲਾ ਸਮੇਂ ਅਕਾਲੀ ਦਲ ਹੋਰ ਬੁਲੰਦੀਆਂ ਛੂਹੇਗਾ | ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਬੌਂਦਲੀ ਨੇ ਆਪਣੇ ਸਮੁੱਚੇ ਹਲਕਾ ਸਮਰਾਲਾ ਦਾ ਵੀ ਧੰਨਵਾਦ ਕੀਤਾ | ਉਨਾਂ ਜਿੱਤੇ ਹੋਏ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਲਕੇ ਤੋਂ ਸਮੁੱਚੀ ਜਥੇਬੰਦੀ ਬਹੁਤ ਹੀ ਹੌਸਲੇ ਤੇ ਉਤਸ਼ਾਹ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਇੱਕਜੁੱਟਤਾ ਨਾਲ ਕਾਰਜ ਕਰਦੀ ਰਹੇਗੀ |