28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੰਮਤੀ ਚੋਣਾਂ ਦੌਰਾਨ ਜਸਵੰਤ ਸਿੰਘ ਮੁਕੰਦਪੁਰ ਵਲੋਂ ਜਿੱਤ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

Ad Position 21
No active advertisement
ਅਜੀਤ ਡੈਸਕ 23-12-2025
ਡੇਹਲੋਂ, 22 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਡੇਹਲੋਂ ਦੇ ਸੰਮਤੀ ਜ਼ੋਨ ਖੱਟੜਾ ਚੁਹਾਰਮ ਤੋਂ ਸੰਮਤੀ ਮੈਂਬਰ ਬਣੇ ਜਸਵੰਤ ਸਿੰਘ ਮੁਕੰਦਪੁਰ ਵਲੋਂ ਜਿੱਤ ਬਾਅਦ ਵਾਹਿਗੁਰੂ ਦੇ ਸ਼ੁਕਰਾਨੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ¢ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਮੁਕੰਦਪੁਰ ਵਿਖੇ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸੰਗਤੀ ਰੂਪ ਵਿਚ ਸ਼ਿਰਕਤ ਕੀਤੀ ¢ ਇਸ ਸਮੇਂ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਪੀ. ਏ. ਜਸਵਿੰਦਰ ਸਿੰਘ ਜੱਸੀ ਵਿਸ਼ੇਸ਼ ਕਰ ਕੇ ਸ਼ਾਮਿਲ ਹੋਏ, ਉਨ੍ਹਾਂ ਵਿਧਾਇਕ ਸੰਗੋਵਾਲ ਵਲੋਂ ਸੰਮਤੀ ਮੈਂਬਰ ਜਸਵੰਤ ਸਿੰਘ ਨੂੰ ਵਧਾਈ ਦਿੰਦਿਆਂ ਸੰਮਤੀ ਜ਼ੋਨ ਦੇ ਤਿੰਨਾਂ ਪਿੰਡਾਂ ਮੁਕੰਦਪੁਰ, ਖੱਟੜਾ ਤੇ ਢੋਡੇ ਨਿਵਾਸੀਆਂ ਦਾ ਆਮ ਆਦਮੀ ਪਾਰਟੀ ਵਲੋਂ ਧੰਨਵਾਦ ਕੀਤਾ¢ ਭੋਗ ਉਪਰੰਤ ਸੰਮਤੀ ਮੈਂਬਰ ਜਸਵੰਤ ਸਿੰਘ ਮੁਕੰਦਪੁਰ ਨੇ ਤਿੰਨਾਂ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਲੋਕਾਂ ਵਲੋਂ ਦਿੱਤੇ ਪਿਆਰ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਇਕ ਕਰਨਗੇ ¢ ਸੰਮਤੀ ਮੈਂਬਰ ਜਸਵੰਤ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ ¢ ਸ਼ੁਕਰਾਨਾ ਸਮਾਗਮ ਸਮੇਂ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ, ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ ਡੇਹਲੋਂ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਸੰਮਤੀ ਮੈਂਬਰ ਰਣਜੀਤ ਕੌਰ, ਸਰਪੰਚ ਰੁਪਿੰਦਰ ਕੌਰ ਬੁਟਾਹਰੀ, ਪੱਪੂ ਸਰਪੰਚ ਢੋਡੇ, ਸਰਪੰਚ ਹਰਤੇਜ ਸਿੰਘ ਸੀਲੋਂ, ਸਰਪੰਚ ਰਮਤੇਜ ਸਿੰਘ ਜੱਸੜ, ਸਾਬਕਾ ਸਰਪੰਚ ਜਗਦੀਪ ਸਿੰਘ ਕਾਲਾ ਘਵੱਦੀ, ਗੁਰਪ੍ਰੀਤ ਸਿੰਘ ਖੱਟੜਾ ਪ੍ਰਧਾਨ ਮਨਿਸਟਰੀਅਲ ਯੂਨੀਅਨ ਪੰਜਾਬ, ਸਾਬਕਾ ਸਰਪੰਚ ਲਾਲੀ ਸਿੱਧੂ, ਕੋਚ ਮਾਸਟਰ ਜਸਵੰਤ ਸਿੰਘ ਜੱਸਾ, ਹਰਪ੍ਰੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਗੁਰਵਿੰਦਰ ਸਿੰਘ ਗਿੱਲ, ਮੋਹਨ ਸਿੰਘ ਪੰਨੂ, ਰਣਬੀਰ ਸਿੰਘ ਪੰਨੂ, ਕੁਲਦੀਪ ਸਿੰਘ ਢੋਡੇ, ਡਾ. ਰੋਹਿਤ ਮਹਿਤਾ ਦੋਰਾਹਾ, ਡਾ. ਸੰਦੀਪ ਭਾਂਬਰੀ, ਡਾ. ਸੁਰਿੰਦਰਪਾਲ ਸਿੰਘ ਵਾਲੀਆ ਦਿਆਨੰਦ ਪੋਹੀੜ, ਇਕਬਾਲ ਸਿੰਘ ਬਾਲੀ ਖੱਟੜਾ, ਸਰਪੰਚ ਗੁਰਮੀਤ ਸਿੰਘ ਅੜੈ੍ਹਚਾਂ, ਬਚਿੱਤਰ ਸਿੰਘ ਪੰਨੂ, ਬਲਵਿੰਦਰ ਸਿੰਘ ਹੈਪੀ ਖੱਟੜਾ ਅਤੇ ਮਾਸਟਰ ਲਖਵੀਰ ਸਿੰਘ ਖੱਟੜਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਸੰਤ ਢੱਡਰੀਆਂ ਵਾਲਿਆਂ ਦਾ ਸਨਮਾਨ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਕੂਲ ਵਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ਕਥਾ ਸਮਾਗਮ
Ad Position 24