ਖੰਨਾ, 26 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸ਼ਾਮ ਖੰਨਾ ਦੇ ਜੀ. ਟੀ. ਰੋਡ 'ਤੇ ਸ਼ਨੀ ਮੰਦਿਰ ਨੇੜੇ ਹੋਏ ਸੜਕ ਹਾਦਸੇ ਵਿਚ 1 ਵਿਅਕਤੀ ਦੀ ਮੌਤ ਅਤੇ ਇਕ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਪਿੰਡ ਸਲੌਦੀ ਸਿੰਘਾਂ ਦਾ ਵਾਸੀ ਹੈ | ਪਤਾ ਲੱਗਾ ਹੈ ਕੋਈ ਟਰੱਕ ਇਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ | ਜ਼ਖਮੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ | ਮਿ੍ਤਕ ਦਾ ਨਾਮ ਸੋਮਾ ਸਿੰਘ ਦੱਸਿਆ ਗਿਆ ਹੈ | ਉਹ ਕਰੀਬ 45 ਸਾਲ ਉਮਰ ਦਾ ਸੀ | ਜਦੋਂ ਕਿ ਜ਼ਖਮੀ ਲਲਹੇੜੀ ਪਿੰਡ ਦਾ ਬੂਟਾ ਸਿੰਘ ਦੱਸਿਆ ਗਿਆ ਹੈ |