25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਲਾਕ ਪ੍ਰਧਾਨ ਤਿਵਾੜੀ ਦੀ ਅਗਵਾਈ ਹੇਠ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-12-2025
ਮਾਛੀਵਾੜਾ ਸਾਹਿਬ, 28 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਅਗਵਾਈ ਹੇਠ ਅੱਜ ਪਿੰਡਾਂ ਵਿਚ ਕਾਂਗਰਸ ਪਾਰਟੀ ਦਾ 140ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਗਗਨਦੀਪ ਸਿੰਘ ਬਰਮਾ, ਜਗਤਾਰ ਸਿੰਘ ਕਕਰਾਲਾ ਕਲਾਂ, ਸੁਖਦੀਪ ਸਿੰਘ ਬਾਜਵਾ, ਸੋਮਨਾਥ, ਮਨਜੀਤ ਸਿੰਘ ਮੰਡੇਰ, ਰਾਜਨ ਕੁਮਾਰ, ਕਮਲ ਪੂਨੀਆ, ਨੰਦ ਕਿਸ਼ੋਰ, ਦਵਿੰਦਰ ਸਿੰਘ ਪਵਾਤ, ਬੀਬੀ ਸੁਰਿੰਦਰ ਕੌਰ, ਪਰਮਜੀਤ ਕੌਰ, ਯੁਵਰਾਜਜੀਤ ਰਾਏ, ਅਰੁਣ ਖੋਸਲਾ, ਜਗਦੀਸ਼ ਸਿੰਘ ਸਰਪੰਚ, ਸਤਨਾਮ ਸਿੰਘ ਗੜ੍ਹੀ, ਸੰਦੀਪ ਸਿੰਘ, ਬਲਕਾਰ ਸਿੰਘ, ਰਮਨਦੀਪ ਸਿੰਘ, ਸਵਰਨਜੀਤ ਸਿੰਘ, ਜਸਪ੍ਰੀਤ ਸਿੰਘ, ਲਖਵੀਰ ਸਿੰਘ, ਮਨਪ੍ਰੀਤ ਸਿੰਘ, ਅਰੁਣ ਕੁਮਾਰ, ਮਨਦੀਪ ਸਿੰਘ ਹਾਜ਼ਰ ਸਨ | ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਦੱਸਿਆ ਕਿ ਹਲਕਾ ਸਮਰਾਲਾ ਤੋਂ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਨਿਰਦੇਸ਼ਾਂ ਤਹਿਤ ਪਿੰਡਾਂ ਵਿਚ ਵਰਕਰਾਂ ਵਲੋਂ ਸਥਾਪਨਾ ਦਿਵਸ ਮਨਾ ਕੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮਨਰੇਗਾ ਯੋਜਨਾ ਲਿਆਂਦੀ ਪਰ ਹੁਣ ਮੌਜੂਦਾ ਭਾਜਪਾ ਸਰਕਾਰ ਇਸ ਵਿਚ ਬਦਲਾਅ ਕਰ ਕੇ ਮਜ਼ਦੂਰਾਂ ਦੇ ਹੱਕ ਖੋਹ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਮਾਛੀਵਾੜਾ ਦੇ ਪੇਂਡੂ ਖੇਤਰ ਦੇ ਸਾਰੇ ਮੰਡਲਾਂ ਵਿਚ ਮਨਾਇਆ ਗਿਆ ਅਤੇ ਪਾਰਟੀ ਵਲੋਂ ਮਜ਼ਦੂਰਾਂ, ਗ਼ਰੀਬਾਂ ਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਵੀ ਦੁਹਰਾਈ ਗਈ |
Ad Position 22
No active advertisement
ਪਿਛਲੀ ਖ਼ਬਰ ਸਿਆੜ੍ਹ 'ਚ ਕਾਂਗਰਸੀਆਂ ਨੇ ਮਨਾਇਆ ਸਥਾਪਨਾ ਦਿਵਸ ਅਗਲੀ ਖ਼ਬਰ 'ਆਪ' ਅਤੇ ਕਾਂਗਰਸ ਲੋਕਾਂ ਨੂੰ ਨਵੇਂ ਕਾਨੂੰਨ ਬਾਰੇ ਅਸਲੀ ਜਾਣਕਾਰੀ ਨਾ ਦੇ ਕੇ ਧੋਖਾ ਦੇ ਰਹੇ ਹਨ- ਛਾਹੜੀਆ
Ad Position 24