21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਨਰੇਗਾ 'ਚ ਕੀਤੀ ਤਬਦੀਲੀ ਕੇਂਦਰ ਸਰਕਾਰ ਵਾਪਸ ਲਵੇ-'ਆਪ' ਆਗੂ ਸਰਪੰਚ ਭੁਪਿੰਦਰ ਸਿੰਘ ਰਾਠੌਰ

Ad Position 21
No active advertisement
ਅਜੀਤ ਡੈਸਕ 30-12-2025
ਮਾਛੀਵਾੜਾ ਸਾਹਿਬ, 27 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਮਨਰੇਗਾ 'ਚ ਕੀਤੀ ਤਬਦੀਲੀ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਆਗੂ ਸਰਪੰਚ ਭੁਪਿੰਦਰ ਸਿੰਘ ਰਾਠੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ¢ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਐਕਟ ਵਿਚ ਤਬਦੀਲੀ ਕਰਨ ਦੇ ਨਾਮ 'ਤੇ ਗਰੀਬ ਲੋਕਾਂ ਦੇ ਰੋਜ਼ਗਾਰ 'ਤੇ ਡਾਕਾ ਮਾਰਨ ਦੀ ਕੀਤੀ ਕੋਸ਼ਿਸ਼ ਨਿੰਦਣਯੋਗ ਹੈ¢ ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਵਿਕਸਤ ਭਾਰਤ ਰੁਜ਼ਗਾਰ ਗਾਰੰਟੀ ਸਕੀਮ 2025 ਕਰਕੇ ਇਸ ਸਕੀਮ ਦੇ ਮੂਲ ਉਦੇਸ਼ ਪੇਂਡੂ ਖੇਤਰਾਂ 'ਚ 100 ਦਿਨ ਰੁਜ਼ਗਾਰ ਦੀ ਗਰੰਟੀ ਨੂੰ ਵੀ ਬਦਲਣਾ ਚਾਹੁੰਦੀ ਹੈ ਕਿਉਂਕਿ ਪਹਿਲੇ ਕਾਨੂੰਨ ਤਹਿਤ ਲੋਕ ਰੁਜ਼ਗਾਰ ਦੀ ਮੰਗ ਆਪ ਕਰ ਸਕਦੇ ਸਨ ਪਰ ਹੁਣ ਸਰਕਾਰ ਤੈਅ ਕਰੇਗੀ ਕਿ ਲੋਕਾਂ ਨੂੰ ਕੰਮ ਦੇਣਾ ਹੈ ਜਾਂ ਨਹੀਂ ਤੇ ਇਸ ਤੋ ਇਲਾਵਾ ਪੰਚਾਇਤਾਂ ਨੂੰ ਵੀ ਇਸ ਯੋਜਨਾ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ ¢ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਕੀਤੀ ਤਬਦੀਲੀ ਨੂੰ ਪਹਿਲਾਂ ਵਾਂਗ ਹੀ ਕਰਕੇ ਲੋਕਾਂ ਨੂੰ ਰਾਹਤ ਦੇਵੇ¢
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਡਕੌਂਦਾ ਨੇ ਪਾਵਰਕਾਮ ਵਲੋਂ ਪਿੰਡ ਬੱਸੂਵਾਲ ਸਣੇ ਕਈ ਪਿੰਡਾਂ 'ਚ ਲੱਗੇ ਚਿੱਪ ਵਾਲੇ ਮੀਟਰ ਲਾਹ ਕੇ ਦਫ਼ਤਰਾਂ '... ਅਗਲੀ ਖ਼ਬਰ ਪਿੰਡ ਰਸੂਲੜਾ ਵਿਖੇ ਮਾਤਾ ਈਸ਼ਰ ਕੌਰ ਦੀ ਯਾਦ ਵਿਚ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ
Ad Position 24