21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੱਖੋ ਕੈਂਚੀਆਂ ਵਿਖੇ ਗੁਰਦੁਆਰਾ ਸਾਹਿਬ ਤੇ ਡਿਸਪੈਂਸਰੀ ਦਾ ਉਦਘਾਟਨੀ ਸਮਾਰੋਹ 'ਤੇ ਪਾਠ ਦੇ ਭੋਗ ਪਾਏ <br/>

Ad Position 21
No active advertisement
ਅਜੀਤ ਡੈਸਕ 02-06-2025
ਸ਼ਹਿਣਾ, 1 ਜੂਨ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ 'ਤੇ ਸਵ: ਵੈਦ ਬਾਬਾ ਮਹਿੰਦਰ ਸਿੰਘ ਵਲੋਂ ਲਗਭਗ 50 ਸਾਲ ਪਹਿਲਾਂ ਉਸਾਰੇ ਗਏ ਅਤੇ 40 ਸਾਲਾਂ ਤੋਂ ਵਿਰਾਨ ਪਏ ਹਸਪਤਾਲ ਵਿਚ ਸਮੂਹ ਨਗਰ ਨਿਵਾਸੀਆਂ ਵਲੋਂ ਗੁਰਦੁਆਰਾ ਸਾਹਿਬ ਬਣਾਏ ਜਾਣ ਅਤੇ ਡਿਸਪੈਂਸਰੀ ਬਣਾਏ ਜਾਣ ਦੇ ਉਦਘਾਟਨ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ | ਸਰਪੰਚ ਗੁਰਜਿੰਦਰ ਸਿੰਘ ਡਾ: ਨੇ ਦੱਸਿਆ ਕਿ ਵੈਦ ਬਾਬਾ ਮਹਿੰਦਰ ਸਿੰਘ ਵਲੋਂ ਚਲਾਈ ਜਾਂਦੀ ਡਿਸਪੈਂਸਰੀ ਨੂੰ ਬਰਕਰਾਰ ਰੱਖਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਡਿਸਪੈਂਸਰੀ ਮੁੜ ਚਾਲੂ ਕੀਤੀ ਜਾ ਰਹੀ ਹੈ ਅਤੇ ਨਗਰ ਤੋਂ ਦੂਰ ਪੈਂਦੇ ਗੁਰਦੁਆਰਾ ਸਾਹਿਬ ਕਾਰਨ ਇਸੇ ਹੀ ਥਾਂ 'ਤੇ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਹੈ | ਜਿਸ ਲਈ ਸਮੂਹ ਸੰਗਤਾਂ ਵਲੋਂ ਭਰਵਾਂ ਸਹਿਯੋਗ ਕੀਤਾ ਜਾ ਰਿਹਾ ਹੈ | ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਡਿਸਪੈਂਸਰੀ ਦਾ ਉਦਘਾਟਨ ਕੀਤਾ | ਬਾਬਾ ਗੋਰਾ ਸਿੰਘ ਰਾਮਗੜ੍ਹ ਵਾਲਿਆਂ ਗੁਰਬਾਣੀ ਦੀ ਕਥਾ ਕੀਤੀ | ਢਾਡੀ ਕਸ਼ਮੀਰ ਸਿੰਘ ਸੰਘੇੜਾ ਨੇ ਇਤਿਹਾਸਕ ਵੰਨਗੀਆਂ ਸੁਣਾਈਆਂ | ਹੋਰਨਾਂ ਤੋਂ ਇਲਾਵਾ ਸਰਪੰਚ ਪਿਆਰੋ ਕੌਰ, ਸਾਬਕਾ ਸਰਪੰਚ ਭੁਪਿੰਦਰ ਸਿੰਘ ਮਣਕੂ, ਦਰਬਾਰਾ ਸਿੰਘ ਮਣਕੂ, ਸੁਖਦੇਵ ਸਿੰਘ ਮਣਕੂ, ਨਛੱਤਰ ਸਿੰਘ ਮਣਕੂ, ਬੂਟਾ ਸਿੰਘ ਸੈਂਹਬੀ, ਹਰਦੀਪ ਸਿੰਘ ਸੋਨੀ, ਸੁਰਜੀਤ ਸਿੰਘ ਰਾਜਪਾਲ ਵਾਲੇ, ਬਹਾਦਰ ਸਿੰਘ ਮੱਲੀ, ਗੁਰਦਿਆਲ ਸਿੰਘ ਆਰੇਵਾਲਾ, ਗੁਰਪ੍ਰੀਤ ਸਿੰਘ ਮਾਨ, ਰਘੁਵੀਰ ਪ੍ਰਕਾਸ਼ ਟੋਨੀ, ਪਿ੍ੰਸ ਗਰਗ, ਜਗਦੇਵ ਸਿੰਘ ਮਾਨ, ਲਵਦੀਪ ਸਿੰਘ ਮਾਨ, ਮਨਪ੍ਰੀਤ ਸਿੰਘ ਮੰਟੀ, ਰਾਜ ਕੁਮਾਰ ਪੰਚ, ਹਰਨੇਕ ਸਿੰਘ ਪੰਚ, ਡਾ: ਰੇਸ਼ਮ ਸਿੰਘ, ਸਰਦਾਰ ਸਿੰਘ ਫ਼ੌਜੀ, ਲਛਮਣ ਰਾਜਸਥਾਨੀ, ਲਾਲ ਚੰਦ, ਮਾਟਾ ਕੈਰੇ, ਡਾ: ਸਹਿਬਾਜ ਭੱਟੀ, ਮਹਿੰਦਰ ਰਾਮ, ਰਾਮ ਦਾਸ, ਕੁਲਦੀਪ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਬੱਬੀ, ਮਨਜਿੰਦਰ ਸਿੰਘ ਜਗਜੀਤਪੁਰਾ ਆਦਿ ਤੋਂ ਇਲਾਵਾ ਤੋਂ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ <br/> ਅਗਲੀ ਖ਼ਬਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਰਾਸ਼ਨ ਦੇ ਟਰੱਕ ਰਵਾਨਾ <br/>
Ad Position 24