ਸ਼ਹਿਣਾ, 1 ਜੂਨ (ਸੁਰੇਸ਼ ਗੋਗੀ)-ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸੇਵਾਦਾਰ ਬਾਬਾ ਨਗਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਕਾਰ ਸੇਵਾ ਵਾਲਿਆਂ ਵਲੋਂ ਕੀਤੀ ਜਾ ਰਹੀ ਲੰਗਰਾਂ ਦੀ ਸੇਵਾ ਲਈ ਬਾਬਾ ਪਿੰਦਰ ਸਿੰਘ ਸ਼ਹਿਣਾ ਦੀ ਅਗਵਾਈ ਵਿਚ ਸਿੱਖ ਸੰਗਤਾਂ ਵਲੋਂ ਇਕੱਤਰ ਕੀਤੀ ਗਈ ਕਣਕ ਦੇ ਦੋ ਟਰੱਕ ਸ਼ਹਿਣਾ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਲਈ ਰਵਾਨਾ ਕੀਤੇ ਗਏ | ਇਸ ਸਬੰਧੀ ਬਾਬਾ ਪਿੰਦਰ ਸਿੰਘ ਸ਼ਹਿਣਾ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਲੰਗਰਾਂ ਦੀ ਕੀਤੀ ਜਾ ਰਹੀ ਸੇਵਾ ਬਹੁਤ ਹੀ ਸ਼ਲਾਘਾਯੋਗ ਹੈ, ਉਨ੍ਹਾਂ ਕਿਹਾ ਕਿ ਅਸੀਂ ਸਮੁੱਚੀਆਂ ਹੀ ਸਿੱਖ ਸੰਗਤਾਂ ਜਿੱਥੇ ਲੰਗਰਾਂ ਵਿਚ ਯੋਗਦਾਨ ਪਾਉਂਦੇ ਹਾਂ, ਉੱਥੇ ਹੀ ਨੌਜਵਾਨ ਪੀੜੀ ਨੂੰ ਖੰਡੇ ਬਾਟੇ ਦਾ ਅੰਮਿ੍ਤਪਾਨ ਕਰ ਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਵੀ ਕਰਦੇ ਹਾਂ | ਬਾਬਾ ਪਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਹੀ ਪਿੰਡਾਂ ਦੇ ਸ਼ਰਧਾਲੂਆਂ ਦੇ ਰਿਣੀ ਹਾਂ ਜੋ ਸਾਨੂੰ ਬਹੁਤ ਹੀ ਸਹਿਯੋਗ ਦਿੰਦੇ ਹਨ | ਇਸ ਮੌਕੇ ਬਾਬਾ ਜਗਰਾਜ ਸਿੰਘ ਹਰੀਗੜ੍ਹ, ਭਾਈ ਚਮਕੌਰ ਸਿੰਘ ਖ਼ਾਲਸਾ, ਲਵਪ੍ਰੀਤ ਸਿੰਘ ਲੱਭੀ, ਸੰਦੀਪ ਸਿੰਘ ਸੀਪਾ, ਅੰਮਿ੍ਤਪਾਲ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਝੋਰੜ, ਜੰਗ ਸਿੰਘ ਸਰਾਂ, ਮਨੀ ਸਿੰਘ ਸਰਾਂ, ਪਿੰਦਰ ਸਿੰਘ ਝੋਰੜ, ਕੁਲਦੀਪ ਸਿੰਘ ਭੁੱਲਰ ਤੋਂ ਇਲਾਵਾ ਹੋਰ ਵੀ ਸੰਗਤ ਹਾਜ਼ਰ ਸੀ |