ਤਪਾ ਮੰਡੀ, 1 ਜੂਨ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਪੰਜ ਸਾਲ ਤੋਂ ਲੋੜੀਂਦੇ ਇਕ ਭਗੌੜੇ ਨੂੰ ਕਾਬੂ ਕਰ ਕੇ ਮਾਨਯੋਗ ਅਦਾਲਤ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਹੈ | ਇਸ ਸਬੰਧੀ ਥਾਣਾ ਮੁਖੀ ਮੈਡਮ ਰੇਨੂੰ ਪਰੋਚਾ ਨੇ ਦੱਸਿਆ ਕਿ ਹਿਮਾਂਸ਼ੂ ਅਰੋੜਾ ਪੁੱਤਰ ਰਾਜ ਕੁਮਾਰ ਅਰੋੜਾ ਵਾਸੀ ਪੰਚਕੂਲਾ ਨੇ ਪਿੰਡ ਢਿਲਵਾਂ ਦੇ ਗਗਨਦੀਪ ਸਿੰਘ ਵਾਸੀ ਢਿਲਵਾਂ ਨਾਲ ਪੰਜ ਸਾਲ ਪਹਿਲਾਂ 20 ਲੱਖ ਰੁਪਏ ਦੀ ਧੋਖਾ-ਧੜੀ ਕੀਤੀ ਸੀ ਅਤੇ ਮਾਨਯੋਗ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ, ਕੁੱਝ ਦਿਨ ਪਹਿਲਾਂ ਧਨੌਲਾ ਪੁਲਿਸ ਨੇ ਕਿਸੇ ਮਾਮਲੇ 'ਚ ਉਕਤ ਭਗੌੜੇ ਨੂੰ ਕਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਸੀ ਤਾਂ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਪੋ੍ਰਡਕਸ਼ਨ ਵਾਰੰਟ 'ਤੇ ਉਕਤ ਦੋਸ਼ੀ ਨੂੰ ਲਿਆ ਕੇ ਅਗਲੇਰੀ ਕਾਰਵਾਈ ਕਰ ਕੇ ਮੁੜ ਜੇਲ੍ਹ ਭੇਜ ਦਿੱਤਾ ਹੈ |