21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਲੈਕ ਆਊਟ ਦੇ ਅਭਿਆਸ ਦੌਰਾਨ ਸ਼ਹਿਰ ਦੇ ਕਈ ਦੁਕਾਨਦਾਰਾਂ ਵਲੋਂ ਨਹੀਂ ਕੀਤਾ ਗਿਆ ਸਹਿਯੋਗ <br/>

Ad Position 21
No active advertisement
ਅਜੀਤ ਡੈਸਕ 02-06-2025
ਬਰਨਾਲਾ, 1 ਜੂਨ (ਨਰਿੰਦਰ ਅਰੋੜਾ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਭਾਰਤ ਸਰਕਾਰ ਦੇ 'ਅਪ੍ਰੇਸ਼ਨ ਸ਼ੀਲਡ' ਤਹਿਤ ਐਮਰਜੈਂਸੀ ਹਾਲਾਤਾਂ ਨਾਲ ਨਿੱਜਠਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਜਿੱਥੇ ਤਿੰਨ ਥਾਵਾਂ 'ਤੇ ਮੋਕ ਡਰਿੱਲ ਕੀਤੀ ਗਈ | ਉੱਥੇ ਹੀ ਰਾਤ 8:30 ਵਜੇ ਤੋਂ 9 ਵਜੇ ਤੱਕ ਅੱਧੇ ਘੰਟੇ ਦਾ ਬਲੈਕ ਆਊਟ ਅਭਿਆਸ ਵੀ ਘੋਸ਼ਿਤ ਕੀਤਾ ਗਿਆ ਸੀ | ਜਿਸ ਸਬੰਧੀ ਪ੍ਰਸ਼ਾਸ਼ਨ ਵਲੋਂ ਬਕਾਇਦਾ ਮੀਡੀਆ ਅਤੇ ਸ਼ੋਸ਼ਲ ਮੀਡੀਆ ਰਾਹੀਂ ਜਾਗਰੂਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ | ਪਰ ਇਸ ਦੇ ਬਾਵਜੂਦ ਕਈ ਸ਼ਹਿਰ ਦੇ ਕਈ ਦੁਕਾਨਦਾਰਾਂ ਵਲੋਂ ਇਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਲਾਈਟਾਂ ਜਗਦੀਆਂ ਰੱਖੀਆਂ | ਬਲੈਕ ਆਊਟ ਦੌਰਾਨ ਸਾਇਰਨ ਵੱਜਦੇ ਹੀ ਸਦਰ ਬਾਜ਼ਾਰ, ਕੇ.ਸੀ. ਰੋਡ, ਪੱਕਾ ਕਾਲਜ ਰੋਡ ਤੇ ਕਈ ਦੁਕਾਨਦਾਰਾਂ ਤੇ ਵਾਸੀਆਂ ਵਲੋਂ ਲਾਈਟਾਂ ਜਗਦੀਆਂ ਰੱਖੀਆਂ ਗਈਆਂ | ਆਵਾਜਾਈ ਵੀ ਜਿਉਂ ਦੀ ਤਿਉਂ ਚੱਲਦੀ ਰਹੀ | ਰੇਲਵੇ ਸਟੇਸ਼ਨ, ਪੈਟਰੋਲ ਪੰਪ, ਸ਼ਰਾਬ ਦੇ ਠੇਕਿਆਂ ਦੀਆਂ ਲਾਈਟਾਂ ਵੀ ਜਗਦੀਆਂ ਰਹੀਆਂ | ਮੇਨ ਬਿਜਲੀ ਸਪਲਾਈ ਅਤੇ ਸਟਰੀਟ ਲਾਈਟਾਂ ਵੀ ਸਾਇਰਨ ਵੱਜਣ ਵੇਲੇ ਬੰਦ ਕੀਤੀਆਂ ਗਈਆਂ | ਪਰ ਸਮਾਂ ਪੂਰਾ ਹੋਣ ਤੋਂ ਪਹਿਲਾਂ ਚਾਲੂ ਕਰ ਦਿੱਤੀਆਂ ਗਈਆਂ | ਜ਼ਿਕਰਯੋਗ ਹੈ ਕਿ ਹੰਡਿਆਇਆ ਦੇ ਈਟਨ ਪਲਾਜ਼ਾ ਵਿਖੇ ਇਸ ਬਲੈਕ ਆਊਟ ਦੌਰਾਨ ਇੱਕ ਪੰਜਾਬੀ ਫ਼ਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ | ਉਸ 'ਤੇ ਵੀ ਇਸ ਬਲੈਕ ਆਊਟ ਦਾ ਕੋਈ ਅਸਰ ਨਹੀਂ ਦਿਖਿਆ ਜਦੋਂਕਿ ਇਸ ਸਮੇਂ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਉਥੇ ਮੌਜੂਦ ਸਨ | ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇਕਰ ਬਲੈਕ ਆਊਟ ਨੂੰ ਸਭ 'ਤੇ ਲਾਗੂ ਕਰਨਾ ਹੈ ਤਾਂ ਉਨ੍ਹਾਂ ਨੂੰ ਸਖ਼ਤ ਐਕਸ਼ਨ ਲੈਣ ਦੀ ਜ਼ਰੂਰਤ ਹੈ |

Ad Position 22
No active advertisement
ਪਿਛਲੀ ਖ਼ਬਰ ਤਪਾ ਪੁਲਿਸ ਵਲੋਂ ਭਗੌੜਾ ਕਾਬੂ <br/> ਅਗਲੀ ਖ਼ਬਰ 4 ਵਿਅਕਤੀ ਨਸ਼ਾ ਕਰਦੇ ਹੋਏ ਸਾਮਾਨ ਸਮੇਤ ਕਾਬੂ
Ad Position 24