21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

4 ਵਿਅਕਤੀ ਨਸ਼ਾ ਕਰਦੇ ਹੋਏ ਸਾਮਾਨ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 02-06-2025
ਬਰਨਾਲਾ, 1 ਜੂਨ (ਨਰਿੰਦਰ ਅਰੋੜਾ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਯੱੁਧ ਨਸ਼ਿਆਂ ਵਿਰੱੁਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਬਰਨਾਲਾ ਵਲੋਂ ਵੱਖ-ਵੱਖ ਥਾਵਾਂ ਤੋਂ 4 ਵਿਅਕਤੀ ਨਸ਼ਾ ਕਰਦੇ ਹੋਏ ਨਸ਼ੇ ਸਾਮਾਨ ਸਮੇਤ ਕਾਬੂ ਕਰ ਕੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬਰਨਾਲਾ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸੁਖਜਿੰਦਰ ਸਿੰਘ ਵਾਸੀ ਹੰਡਿਆਇਆ ਅਤੇ ਅਰਸ਼ਦੀਪ ਸਿੰਘ ਵਾਸੀ ਬਰਨਾਲਾ ਦੋਵੇਂ ਨਸ਼ਾ ਕਰਨ ਦੇ ਆਦੀ ਹਨ | ਜੋ ਕਿ ਦਸਹਿਰਾ ਗਰਾਊਾਡ ਵਿਚ ਬਣੇ ਪਾਰਕ ਦੀ ਕੰਧ ਨਾਲ ਬੈਠੇ ਨਸ਼ਾ ਕਰ ਰਹੇ ਹਨ | ਪੁਲਿਸ ਨੇ ਮੌਕਾ ਪਰ ਪਹੁੰਚ ਕੇ ਦੋਵੇਂ ਵਿਅਕਤੀਆਂ ਨੂੰ ਇਕ ਸਿਲਵਰ ਪੰਨੀ, ਇਕ ਲਾਈਟਰ, 10 ਰੁਪਏ ਕਰੰਸੀ ਨੋਟ ਸੜਿਆ ਹੋਇਆ ਸਮੇਤ ਕਾਬੂ ਕਰ ਕੇ ਥਾਣਾ ਸਿਟੀ ਬਰਨਾਲਾ ਵਿਚ ਐਨ.ਡੀ.ਪੀ.ਐਸ. ਦੀ ਧਾਰਾ 27/61/85 ਤਹਿਤ ਮਾਮਲਾ ਦਰਜ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸਦਰ ਬਰਨਾਲਾ ਦੇ ਥਾਣੇਦਾਰ ਅਮਰ ਨਾਥ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਧਰਮਪਾਲ ਸਿੰਘ ਵਾਸੀਅਨ ਧਨੌਲਾ ਖ਼ੁਰਦ ਦੋਵਾਂ ਨੂੰ ਸ਼ਮਸ਼ਾਨਘਾਟ ਜੰਗੀਆਣਾ ਿਲੰਕ ਰੋਡ ਹੰਡਿਆਇਆ ਵਿਚ ਬਣੇ ਸ਼ੈੱਡ ਹੇਠ ਨਸ਼ਾ ਕਰਦੇ ਹੋਏ ਪੰਨੀ ਲਾਈਟਰ ਅਤੇ 10 ਰੁਪਏ ਦਾ ਕਰੰਸੀ ਨੋਟ ਸੜਿਆ ਹੋਇਆ ਸਮੇਤ ਕਾਬੂ ਕਰ ਕੇ ਥਾਣਾ ਸਦਰ ਬਰਨਾਲਾ ਵਿਖੇ ਐਨ.ਡੀ.ਪੀ.ਐਸ. ਦੀ ਧਾਰਾ 27/61/85 ਤਹਿਤ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲੈਕ ਆਊਟ ਦੇ ਅਭਿਆਸ ਦੌਰਾਨ ਸ਼ਹਿਰ ਦੇ ਕਈ ਦੁਕਾਨਦਾਰਾਂ ਵਲੋਂ ਨਹੀਂ ਕੀਤਾ ਗਿਆ ਸਹਿਯੋਗ <br/> ਅਗਲੀ ਖ਼ਬਰ ਡਾ. ਲੁਕੇਸ਼ ਸਿੰਗਲਾ ਭਦੌੜ ਦਾ ਵੱਖ-ਵੱਖ ਪੰਚਾਇਤਾਂ ਵਲੋਂ ਸਨਮਾਨ <br/>
Ad Position 24