21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡਾ. ਲੁਕੇਸ਼ ਸਿੰਗਲਾ ਭਦੌੜ ਦਾ ਵੱਖ-ਵੱਖ ਪੰਚਾਇਤਾਂ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 02-06-2025
ਭਦੌੜ, 1 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਿਵਲ ਹਸਪਤਾਲ ਭਗਤਾ ਭਾਈਕਾ ਵਿਖੇ ਬਤੌਰ ਮੈਡੀਕਲ ਅਫ਼ਸਰ ਵਜੋਂ ਨਿਯੁਕਤ ਹੋਏ ਕਸਬਾ ਭਦੌੜ ਦੇ ਡਾ: ਲੁਕੇਸ਼ ਸਿੰਗਲਾ (ਐਮ.ਡੀ. ਮੈਡੀਸਨ) ਪੁੱਤਰ ਜਵਾਹਰ ਲਾਲ ਸਿੰਗਲਾ ਆੜ੍ਹਤੀਆ ਦਾ ਗ੍ਰਾਮ ਪੰਚਾਇਤ ਪੱਤੀ ਪੱਤੀ ਵੀਰ ਸਿੰਘ ਅਤੇ ਪੰਚਾਇਤ ਪੱਤੀ ਦੀਪ ਸਿੰਘ ਭਦੌੜ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਪਿੰਡ ਪੱਤੀ ਵੀਰ ਸਿੰਘ ਅਤੇ ਪੰਚਾਇਤ ਪੱਤੀ ਦੀਪ ਸਿੰਘ ਦੇ ਸਰਪੰਚ ਆਗੂ ਬਸੰਤ ਸਿੰਘ, ਰਾਜਾ ਸਿੰਘ ਗਿੱਲ, ਜਗਦੇਵ ਸਿੰਘ ਸੰਘੇੜਾ, ਡਾ: ਜਗਰਾਜ ਸਿੰਘ, ਪੰਚ ਕਰਨਪ੍ਰੀਤ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ ਕੀਪਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਪੱਪੀ, ਕੁਲਵਿੰਦਰ ਸਿੰਘ ਸੰਘੇੜਾ, ਬਿੰਦਰ ਸਿੰਘ ਧਾਲੀਵਾਲ, ਪੰਚ ਬੂਟਾ ਸਿੰਘ, ਗੁਰਦੀਪ ਸਿੰਘ, ਗੁਰਤੇਜ ਸਿੰਘ, ਜਗਰਾਜ ਸਿੰਘ, ਗੋਬਿੰਦ ਸਿੰਘ ਨੇ ਦੱਸਿਆ ਕਿ ਡਾ: ਲੁਕੇਸ਼ ਸਿੰਗਲਾ ਨੇ ਤਕਰੀਬਨ ਦੋ ਸਾਲ ਡੀ.ਐਮ.ਸੀ. ਲੁਧਿਆਣਾ ਵਿਖੇ ਆਪਣੀ ਡਿਊਟੀ ਦੇਣ ਸਮੇਂ ਜਦੋਂ ਸਾਡੀ ਪੱਤੀ ਦੇ ਅਨੇਕਾਂ ਵਿਅਕਤੀ ਡੀ.ਐਮ.ਸੀ. ਲੁਧਿਆਣਾ ਵਿਖੇ ਆਪਣਾ ਇਲਾਜ ਕਰਵਾਉਣ ਲਈ ਗਏ ਤਾਂ ਉਸ ਵਕਤ ਡਾ: ਲੁਕੇਸ਼ ਸਿੰਗਲਾ ਨੇ ਪਿੰਡ ਦਾ ਵਸਨੀਕ ਹੰੁਦਿਆਂ ਮੈਡੀਕਲ ਇਲਾਜ ਅਤੇ ਹੋਰ ਸਹੂਲਤਾਂ ਵਿਚ ਬਹੁਤ ਸਹਿਯੋਗ ਕੀਤਾ ਜਿਸ ਕਰ ਕੇ ਇਨ੍ਹਾਂ ਦਾ ਬਤੌਰ ਮੈਡੀਕਲ ਅਫ਼ਸਰ ਨਿਯੁਕਤ ਹੋਣ 'ਤੇ ਅੱਜ ਸਨਮਾਨ ਕਰਨ ਲਈ ਆਏ ਹਾਂ ਅਤੇ ਡਿਊਟੀ ਖ਼ਤਮ ਹੋਣ ਤੋਂ ਬਾਅਦ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨ ਦਾ ਇਨ੍ਹਾਂ ਬਹੁਤ ਸ਼ਲਾਘਾਯੋਗ ਉਪਰਾਲਾ ਹੈ | ਜਿਸ ਨਾਲ ਆਮ ਲੋਕਾਂ ਨੂੰ ਬਹੁਤ ਰਾਹਤ ਮਹਿਸੂਸ ਹੋਵੇਗੀ | ਡਾ: ਲੁਕੇਸ਼ ਸਿੰਗਲਾ ਦੇ ਪਿਤਾ ਜਵਾਹਰ ਲਾਲ ਸਿੰਗਲਾ ਨੇ ਸਮੁੱਚੀ ਪੰਚਾਇਤ ਵਲੋਂ ਮਾਣ ਦੇਣ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ 4 ਵਿਅਕਤੀ ਨਸ਼ਾ ਕਰਦੇ ਹੋਏ ਸਾਮਾਨ ਸਮੇਤ ਕਾਬੂ ਅਗਲੀ ਖ਼ਬਰ ਗੁਰਵਿੰਦਰ ਸਿੰਘ ਦਿਆਲਪੁਰਾ ਵਲੋਂ ਰਵਾਇਤੀ ਰੁੱਖਾਂ ਨੂੰ ਬਚਾਉਣ ਲਈ ਯਾਤਰਾ ਸ਼ੁਰੂ
Ad Position 24