ਮਹਿਲ ਕਲਾਂ, 1 ਜੂਨ (ਅਵਤਾਰ ਸਿੰਘ ਅਣਖੀ)-ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਸਰਪੰਚ ਕਿਰਨਾ ਰਾਣੀ, ਸਰਪੰਚ ਸਰਬਜੀਤ ਸਿੰਘ ਸ਼ੰਭੂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਮਾਪਿਆਂ ਤੇ ਦੋਨੇਂ ਗ੍ਰਾਮ ਪੰਚਾਇਤਾਂ, ਵੱਖ-ਵੱਖ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ ਹੋਈ | ਇਸ ਦੌਰਾਨ ਚੇਅਰਮੈਨ ਵਿਲੀਅਮ ਭੱਟੀ, ਸਕੱਤਰ ਸ਼ਿੰਦਰ ਕੌਰ ਸਕੂਲ ਮੁਖੀ, ਵਾਈਸ ਚੇਅਰਮੈਨ ਸੁਖਜੰਟ ਸਿੰਘ ਚੁਣੇ ਗਏ | ਜਦੋਂ ਕਿ ਦਲਬਾਰ ਸਿੰਘ ਵਿੱਦਿਅਕ ਮਾਹਿਰ, ਸੰਦੀਪ ਕੌਰ (ਪੰਚ) ਸਥਾਨਕ ਅਥਾਰਿਟੀ, ਭਾਈ ਜਗਸੀਰ ਸਿੰਘ ਖ਼ਾਲਸਾ (ਸਮਾਜ ਸੇਵੀ) ਸਪੈਸ਼ਲ ਮਹਿਮਾਨ ਮੈਂਬਰ, ਸੁਖਵਿੰਦਰ ਸਿੰਘ ਮਹਿਮਾਨ ਮੈਂਬਰ, ਅਮਨਦੀਪ ਕੌਰ ਮੈਂਬਰ ਅਧਿਆਪਕ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਸਿਮਰਜੀਤ ਕੌਰ, ਜਸਵੀਰ ਸਿੰਘ, ਮਨਪ੍ਰੀਤ ਕੌਰ, ਕੁਲਵੰਤ ਸਿੰਘ, ਪ੍ਰਗਟ ਸਿੰਘ, ਵਰਿੰਦਰ ਸਿੰਘ, ਸ਼ਰਨਜੀਤ ਕੌਰ ਮੈਂਬਰ ਚੁਣੇ ਗਏ | ਇਸ ਮੌਕੇ ਨਵੇਂ ਚੁਣੇ ਚੇਅਰਮੈਨ ਵਿਲੀਅਮ ਭੱਟੀ, ਉਪ ਚੇਅਰਮੈਨ ਸੁਖਜੰਟ ਸਿੰਘ ਨੇ ਦੋਵੇਂ ਨਗਰ ਪੰਚਾਇਤਾਂ, ਸਟਾਫ਼ ਮੈਂਬਰਜ਼, ਮੁਹਤਬਰਾਂ ਦਾ ਉਚੇਚਾ ਧੰਨਵਾਦ ਕਰਦਿਆਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਵਧੇਰੇ ਲਗਨ ਮਿਹਨਤ ਅਤੇ ਇਮਾਨਦਾਰੀ ਨਿਭਾਉਣ ਦਾ ਵਿਸ਼ਵਾਸ ਦੁਆਇਆ | ਇਸ ਸਮੇਂ ਦੋਵੇਂ ਗ੍ਰਾਮ ਪੰਚਾਇਤਾਂ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਆਪਣੇ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ |