22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਚੀਮਾ ਪੰਚਾਇਤ ਵਲੋਂ ਐਨ.ਆਰ.ਆਈਜ਼ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਸਦਕਾ ਪਿੰਡ ਦਾ ਹਨੇਰਾ ਦੂਰ ਕਰਨ ਦਾ ਤਹੱਈਆ

Ad Position 21
No active advertisement
ਅਜੀਤ ਡੈਸਕ 02-06-2025
ਟੱਲੇਵਾਲ, 1 ਜੂਨ (ਸੋਨੀ ਚੀਮਾ)-ਪਿੰਡ ਚੀਮਾ ਦੇ ਸਰਪੰਚ ਮਲੂਕ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ ਵਲੋਂ ਜਿੱਥੇ ਪਿੰਡ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ, ੳੱੁਥੇ ਹੁਣ ਸਮਾਜ ਸੇਵੀ ਐਨ.ਆਰ.ਆਈਜ ਲਖਵਿੰਦਰ ਸਿੰਘ ਫ਼ੌਜੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਕਰਮਪਾਲ ਸਿੰਘ ਚੀਮਾ, ਹਰਵਿੰਦਰ ਸਿੰਘ ਗਿੱਲ ਭਦੌੜ, ਰਾਜੂ ਥਰਾਜ ਆਦਿ ਤੋਂ ਇਲਾਵਾ ਪਿੰਡ ਦੀ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਦੀ ਫਿਰਨੀ ਤੋਂ ਹਨੇਰਾ ਦੂਰ ਕਰਨ ਦਾ ਤਹੱਈਆ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਸਮਾਜ ਸੇਵੀ ਐਨ.ਆਰ.ਆਈਜ਼, ਪਿੰਡ ਵਾਸੀਆਂ ਅਤੇ ਪਿੰਡ ਦੀਆਂ ਕਲੱਬਾਂ ਵਲੋਂ ਪੰਚਾਇਤ ਦਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ | ਜਿਸ ਸਦਕਾ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸੇ ਕੜੀ ਦੇ ਚੱਲਦਿਆਂ ਹੁਣ ਪੰਚਾਇਤ ਵਲੋਂ ਪਿੰਡ ਦੇ ਮੁੱਖ ਬੱਸ ਅੱਡੇ ਤੋਂ ਲੈ ਕੇ ਪਿੰਡ ਦੀ ਸਮੁੱਚੀ ਫਿਰਨੀ ਲਈ 2 ਲੱਖ 2500 ਦੀ ਲਾਗਤ ਨਾਲ 150 ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ | ਜਿਸ ਨਾਲ ਜਿੱਥੇ ਪਿੰਡ ਦੀ ਦਿੱਖ ਸੁੰਦਰ ਬਣੇਗੀ, ੳੱੁਥੇ ਰਾਤ ਬਿਰਾਤੇ ਜਾਣ ਵਾਲੇ ਰਾਹਗੀਰਾਂ ਅਤੇ ਸਵੇਰੇ ਸਾਮ ਸੈਰ ਕਰਨ ਵਾਲੇ ਲੋਕਾਂ ਲਈ ਚਾਨਣ ਸਹਾਈ ਹੋਵੇਗਾ | ਇਸ ਮੌਕੇ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਜਲਦ ਹੀ ਪਿੰਡ ਦੇ ਸਮਾਜ ਸੇਵੀ ਐਨ.ਆਰ.ਆਈਜ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਹੋਰ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ | ਇਸ ਮੌਕੇ ਜੀਵਨ ਸਿੰਘ ਧਾਲੀਵਾਲ ਪ੍ਰਧਾਨ ਆਜ਼ਾਦ ਕਲੱਬ, ਲਖਵਿੰਦਰ ਸਿੰਘ ਸੀਰਾ ਵਿੱਤ ਸਕੱਤਰ, ਜਸਵੀਰ ਸਿੰਘ ਰਮਨਾ ਪੰਚ, ਗੁਰਮੇਲ ਸਿੰਘ ਪੰਚ, ਸੁਖਜਿੰਦਰ ਸਿੰਘ ਪੰਚ, ਜਸਵੀਰ ਸਿੰਘ ਗੱਗੀ ਪੰਚ, ਯੂਸਫ਼ ਖ਼ਾਨ ਪੰਚ, ਮਿੰਟੂ ਸਿੰਘ ਪੰਚ, ਮੱਖਣ ਸਿੰਘ ਆਹਲੂਵਾਲੀਆ ਪੰਚ, ਬਲਵੰਤ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਕੁਲਦੀਪ ਕੌਰ ਪੰਚ, ਜਿੰਦਰ ਸਿੰਘ ਪੰਚ, ਗੁਰਮੇਲ ਸਿੰਘ ਗੇਲਾ, ਜੀਤਾ ਸਿੰਘ ਗਾਂਧੀ ਕਾ, ਜਗਪਾਲ ਸਿੰਘ ਧਾਲੀਵਾਲ, ਬਲਵੀਰ ਸਿੰਘ ਬੀਰਾ, ਸੁਖਪਾਲ ਸਿੰਘ, ਬਾਰਾ ਸਿੰਘ, ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗਹਿਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਸੇਵਾਦਾਰਾਂ ਦੀ ਸੁਚੇਤਤਾ ਕਾਰਨ ਨਾਕਾਮ <br/> ਅਗਲੀ ਖ਼ਬਰ ਕਸਬਾ ਭਦੌੜ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ <br/>
Ad Position 24