13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੱਖੋਕੇ ਸਹਿਕਾਰੀ ਸਭਾ ਗ਼ਬਨ ਮਾਮਲੇ ਵਿਚ ਪੀੜਤ ਲੋਕਾਂ ਵਲੋਂ ਭਰਵੀਂ ਇਕੱਤਰਤਾ • ਜ਼ਮੀਨ ਦੀ ਨਿਲਾਮੀ ਦਾ ਵਿਰੋਧ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 04-09-2025
ਟੱਲੇਵਾਲ, 3 ਸਤੰਬਰ (ਸੋਨੀ ਚੀਮਾ)-ਪਿੰਡ ਪੱਖੋਕੇ ਅਤੇ ਮੱਲੀਆਂ ਸਹਿਕਾਰੀ ਸਭਾ ਨਾਲ ਸਬੰਧਿਤ ਕਿਸਾਨਾਂ ਦੀ ਇਕ ਭਰਵੀਂ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੌਕੇ ਹਾਜ਼ਰ ਜਥੇਬੰਦੀਆਂ ਦੇ ਆਗੂਆਂ ਅਤੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਮਾਲ ਮਹਿਕਮੇ ਵਲੋਂ ਪਿੰਡ ਦੀ ਕੋ: ਆਪ: ਖੇਤੀਬਾੜੀ ਸਹਿਕਾਰੀ ਸਭਾ ਪੱਖੋਕੇ ਵਿਚ ਸਭਾ ਦੇ ਮੈਂਬਰਾਂ ਨਾਲ ਕਰੋੜਾਂ ਰੁਪਏ ਦਾ ਗ਼ਬਨ ਕਰ ਗਏ ਸੈਕਟਰੀ ਗੁਰਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਮੀਨ ਜੋ ਕਿ ਪਹਿਲਾਂ ਹੀ ਸਭਾ ਦੇ ਨਾਮ ਅਟੈਚ ਕੀਤੀ ਜਾ ਚੁੱਕੀ ਹੈ, ਦੀ ਬੋਲੀ ਇਕ ਵਿਅਕਤੀ ਦੇ ਨਾਮ ਕੀਤੀ ਜਾਣੀ ਹੈ | ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ 'ਤੇ ਰੋਸ ਪ੍ਰਗਟ ਕਰਦਿਆਂ ਲੋਕਾਂ ਨੇ ਕਿਹਾ ਕਿ ਸਾਡੇ ਨਾਲ ਕਰੋੜਾਂ ਰੁਪਈਏ ਦੀ ਠੱਗੀ ਮਾਰਨ ਵਾਲੇ ਸੈਕਟਰੀ ਦਾ ਪਰਿਵਾਰ ਆਪਣੀ ਜ਼ਮੀਨ ਚੋਰ-ਮੋਰੀਆ ਰਾਹੀਂ ਵੇਚਣਾ ਚਾਹੁੰਦਾ ਹੈ, ਪ੍ਰੰਤੂ ਉਹ ਕਿਸੇ ਵੀ ਵਿਅਕਤੀ ਦੇ ਨਿੱਜੀ ਹਿਤਾਂ ਲਈ ਇਹ ਬੋਲੀ (ਨਿਲਾਮੀ) ਨਹੀਂ ਹੋਣ ਦੇਣਗੇ ਅਤੇ ਬੋਲੀ ਕਰਨ ਆਏ ਅਧਿਕਾਰੀਆਂ ਦਾ ਵਿਰੋਧ ਕੀਤਾ ਜਾਵੇਗਾ | ਹਾਜ਼ਰ ਪੀੜਤ ਲੋਕਾਂ ਨੇ ਕਿਹਾ ਕਿ ਬਰਨਾਲਾ ਪ੍ਰਸ਼ਾਸਨ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸੈਕਟਰੀ ਵਲੋਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਕਰੀਬ 800 ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਉਕਤ ਸੈਕਟਰੀ ਦੀ ਜ਼ਮੀਨ ਸੈਕਟਰੀ ਦੇ ਪਰਿਵਾਰ ਦੇ ਨਿੱਜੀ ਹਿਤਾਂ ਲਈ ਵੇਚਣਾ ਚਾਹੁੰਦਾ ਹੈ, ਪਰ ਪੀੜਤ ਲੋਕ ਇਨਸਾਫ਼ ਲਏ ਬਿਨਾਂ ਉਕਤ ਜ਼ਮੀਨ ਦੀ ਬੋਲੀ ਨਹੀਂ ਹੋਣ ਦੇਣਗੇ ਅਤੇ ਇਸ ਦਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਸੰਘਰਸ਼ ਕਮੇਟੀ, ਪਿੰਡ ਦੀ ਪੰਚਾਇਤ, ਨੌਜਵਾਨ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਮਜ਼ਦੂਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਾਇਕ ਅਰਜਨ ਢਿੱਲੋਂ ਨੇ ਹੜ੍ਹ ਪੀੜਤ ਇਲਾਕੇ ਦੇ ਪਸ਼ੂਆਂ ਲਈ ਆਚਾਰ ਦੇ 4 ਟਰਾਲੇ ਭੇਜੇ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਧੌਲਾ ਵਿਖੇ ਘਰਾਂ ਦੀ ਸਥਿਤੀ ਤੇ ਮੀਂਹ ਦੇ ਪਾਣੀ ਦਾ ਲਿਆ ਜਾਇਜ਼ਾ
Ad Position 24