13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗਾਇਕ ਅਰਜਨ ਢਿੱਲੋਂ ਨੇ ਹੜ੍ਹ ਪੀੜਤ ਇਲਾਕੇ ਦੇ ਪਸ਼ੂਆਂ ਲਈ ਆਚਾਰ ਦੇ 4 ਟਰਾਲੇ ਭੇਜੇ

Ad Position 21
No active advertisement
ਅਜੀਤ ਡੈਸਕ 04-09-2025
ਭਦੌੜ, 3 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਭਦੌੜ ਦੇ ਜੰਮਪਲ ਪ੍ਰਸਿੱਧ ਗਾਇਕ ਅਰਜਨ ਢਿੱਲੋਂ ਵੀ ਅੱਗੇ ਆਏ ਹਨ ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮੰਗ ਅਨੁਸਾਰ ਪਸ਼ੂਆਂ ਲਈ ਚਾਰ ਟਰਾਲੇ (ਆਚਾਰ) ਅਜਨਾਲਾ ਅੰਦਰ ਭੇਜੀਆਂ ਹਨ | ਗਾਇਕ ਅਰਜਨ ਢਿੱਲੋਂ ਦੇ ਪਿਤਾ ਬੂਟਾ ਖ਼ਾਨ ਅਤੇ ਉਨ੍ਹਾਂ ਦੇ ਪਰਮ ਮਿੱਤਰ ਡੇਵਿਡ ਸਿੰਗਲਾ ਨੇ ਦੱਸਿਆ ਕਿ ਪੰਜਾਬ ਇਸ ਵਕਤ ਬੁਰੇ ਦੌਰ ਵਿਚ ਦੀ ਲੰਘ ਰਿਹਾ ਹੈ ਜਿਸ ਲੲਾੀ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਆਪਣੀ ਇੱਛਾ ਅਨੁਸਾਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ ਅਤੇ ਅਰਜਨ ਢਿੱਲੋਂ ਵਲੋਂ ਕਸਬਾ ਵਾਸੀਆਂ ਦੇ ਸਹਿਯੋਗ ਨਾਲ ਪਸ਼ੂਆਂ ਲਈ ਆਚਾਰ ਦੇ 4 ਟਰਾਲੇ ਭੇਜੇ ਜਾ ਰਹੇ ਹਨ | ਇਸ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ, ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਗੁਪਤਾ, ਪ੍ਰਧਾਨ ਸੁਰਿੰਦਰਪਾਲ ਗਰਗ ਆੜ੍ਹਤੀਆ, ਮਾ: ਸੁਦਾਗਰ ਸਿੰਘ ਨੈਣੇਵਾਲੀਆ, ਸਰਪੰਚ ਗੁਰਜੰਟ ਸਿੰਘ ਕਾਲਾ, ਪਿ੍ੰਸ ਗਰਗ ਅਤੇ ਗਗਨਦੀਪ ਗੱਗੀ ਸਿੰਗਲਾ ਨੇ ਗਾਇਕ ਅਰਜਨ ਢਿੱਲੋਂ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਪਰਿਵਾਰਕ ਮੈਂਬਰ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਮੀਂਹ ਨਾਲ ਨੁਕਸਾਨੇ ਘਰਾਂ ਦੇ ਵਸਨੀਕਾਂ ਦੀ ਮਦਦ ਕਰਨਾ ਦਾ ਭਰੋਸਾ ਵੀ ਦਿੱਤਾ ਹੈ | ਇਸ ਮੌਕੇ ਪੁਨੀਤ ਗਰਗ ਆੜ੍ਹਤੀਆ, ਪਰਮਜੀਤ ਤਲਵਾੜ, ਲਵਲੀਨ ਸੇਖੋਂ, ਵਿੱਕੀ ਭਲਵਾਨ, ਭੀਮ ਸੈਨ, ਉਕਾਂਰ ਸਿੰਘ ਓਮੀ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਕਸਬੇ ਦਾ ਸੀ.ਐੱਚ.ਸੀ. ਅਤੇ ਸਬ-ਤਹਿਸੀਲ ਦਫ਼ਤਰ ਹੋਈ ਪਾਣੀ-ਪਾਣੀ ਅਗਲੀ ਖ਼ਬਰ ਪੱਖੋਕੇ ਸਹਿਕਾਰੀ ਸਭਾ ਗ਼ਬਨ ਮਾਮਲੇ ਵਿਚ ਪੀੜਤ ਲੋਕਾਂ ਵਲੋਂ ਭਰਵੀਂ ਇਕੱਤਰਤਾ • ਜ਼ਮੀਨ ਦੀ ਨਿਲਾਮੀ ਦਾ ਵਿਰੋਧ ਕਰਨ ਦਾ...
Ad Position 24