14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗ੍ਰਾਮ ਪੰਚਾਇਤ ਮਹਿਲ ਕਲਾਂ ਵਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਤਰਪਾਲਾਂ ਵੰਡਣ ਦੀ ਮੁਹਿੰਮ ਸ਼ੁਰੂ

Ad Position 21
No active advertisement
ਮਹਿਲ ਕਲਾਂ ਵਿਖੇ ਲੋੜਵੰਦ ਲੋਕਾਂ ਨੂੰ ਤਰਪਾਲਾਂ ਵੰਡਣ ਦੀ ਸ਼ੁਰੂਆਤ ਕਰਦੇ ਹੋਏ ਸਰਪੰਚ ਬੀਬੀ ਕਿਰਨਾ ਰਾਣੀ, ਨੌਜਵਾਨ ਆਗੂ ਅਰੁਣ ਕੁਮਾਰ ਬਾਂਸਲ | ਤਸਵੀਰ : ਅਵਤਾਰ ਸਿੰਘ ਅਣਖੀ <br/> 04-09-2025
ਮਹਿਲ ਕਲਾਂ, 3 ਸਤੰਬਰ (ਅਵਤਾਰ ਸਿੰਘ ਅਣਖੀ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਵਲੋਂ ਮੀਂਹ ਦੇ ਪਾਣੀ ਕਾਰਨ ਚੋਂਦੀਆਂ ਛੱਤਾਂ ਅਤੇ ਅੰਦਰ ਪਿਆ ਸਾਜ਼ੋ ਸਮਾਨ ਬਚਾਉਣ ਲਈ ਪਲਾਸਟਿਕ ਦੇ ਕਾਗ਼ਜ਼ ਅਤੇ ਤਰਪਾਲਾਂ ਦੀ ਖਰੀਦ ਤੇਜ਼ੀ ਨਾਲ ਕੀਤੀ ਜਾ ਰਹੀ ਹੈ, ਜਿਸ ਕਾਰਨ 100 ਰੁਪਏ ਪ੍ਰਤੀ ਕਿੱਲੋ ਵੇਚਣ ਵਾਲਾ ਕਾਗ਼ਜ਼/ਤਰਪਾਲ ਦਾ ਰੇਟ 180 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਚੁੱਕਾ ਹੈ | ਗ਼ਰੀਬ ਲੋਕ ਇਸ ਕਠਨ ਸਮੇਂ 'ਚ ਤਰਪਾਲਾਂ ਖ਼ਰੀਦਣ ਤੋਂ ਵੀ ਬੇਵੱਸ ਨਜ਼ਰ ਆ ਰਹੇ ਹਨ | ਅਜਿਹੇ ਹਲਾਤਾਂ 'ਚ ਲੋਕਾਂ ਨੂੰ ਰਾਹਤ ਦੇਣ ਲਈ ਗ੍ਰਾਮ ਪੰਚਾਇਤ ਮਹਿਲ ਕਲਾਂ ਨੇ ਪਹਿਲ ਕਦਮੀ ਕਰਦਿਆਂ ਲੋੜਵੰਦ ਲੋਕਾਂ ਨੂੰ 500 ਦੇ ਕਰੀਬ ਤਰਪਾਲਾਂ ਮੁਫ਼ਤ ਵੰਡਣ ਦਾ ਟੀਚਾ ਮਿਥਿਆ ਹੈ | ਇਸ 'ਚੋਂ 300 ਦੇ ਕਰੀਬ ਲੋੜਵੰਦਾਂ ਨੂੰ ਕਾਗ਼ਜ਼/ਤਰਪਾਲਾਂ ਵੰਡੀਆਂ ਜਾ ਚੁੱਕੀਆਂ ਹਨ | ਸਰਪੰਚ ਕਿਰਨਾ ਰਾਣੀ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਹੀ ਉਨ੍ਹਾਂ ਦਾ ਪਰਿਵਾਰ ਹੈ ਅਤੇ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਵੱਖ-ਵੱਖ ਵਾਰਡਾਂ ਦੇ ਪੰਚਾਇਤ ਮੈਂਬਰਾਂ ਤੋਂ ਲੋੜਵੰਦ ਲੋਕਾਂ ਦੀਆਂ ਲਿਸਟਾਂ ਮੰਗਵਾ ਕੇ ਘਰੋਂ-ਘਰੋਂ ਤਰਪਾਲਾਂ ਭੇਜ ਦਿੱਤੀਆਂ ਗਈਆਂ ਹਨ | ਇਸ ਸਮੇਂ ਨੌਜਵਾਨ ਆਗੂ ਅਰੁਣ ਕੁਮਾਰ ਬਾਂਸਲ, ਪੰਚ ਮਨਜੀਤ ਸਿੰਘ, ਪੰਚ ਮੱਖਣ ਸਿੰਘ, ਪੰਚ ਰਾਜੂ ਸਿੰਘ, ਪੰਚ ਸੰਦੀਪ ਕੌਰ, ਪੰਚ ਕੁਲਵਿੰਦਰ ਕੌਰ ਢੀਂਡਸਾ, ਪੰਚ ਬਲਜੀਤ ਕੌਰ, ਪੰਚ ਹਰਦੀਪ ਸਿੰਘ ਉੱਪਲ, ਪੰਚ ਦਰਸ਼ਨ ਸਿੰਘ ਭੱਠਲ ਆਦਿ ਹਾਜ਼ਰ ਸਨ | ਗ੍ਰਾਮ ਪੰਚਾਇਤ ਮਹਿਲ ਕਲਾਂ ਵਲੋਂ ਕੀਤੇ ਇਸ ਉਪਰਾਲੇ ਕਾਰਨ ਸਥਾਨਕ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹਰਿੰਦਰ ਸਿੰਘ ਧਾਲੀਵਾਲ ਨੇ ਪੀੜਤਾਂ ਦੇ ਘਰੇ ਜਾ ਕੇ ਹਾਲ ਜਾਣਿਆ ਅਗਲੀ ਖ਼ਬਰ ਅਸੀਂ ਕਿਹੜਾ ਲੋਕਾਂ ਨੂੰ ਘਰੋਂ ਬੁਲਾ ਕੇ ਲਿਆਉਨੇ ਆਂ? <br/>
Ad Position 24