ਭਦੌੜ, 25 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ ਪਿੰਡ ਮੱਝੂਕੇ ਵਿਖੇ ਬਲਾਕ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਇਕਾਈ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਜਿਸ ਵਿਚ ਪਰਾਲੀ ਦਾ ਮੁੱਦਾ ਅਹਿਮ ਰਿਹਾ | ਰੁਪਿੰਦਰ ਸਿੰਘ ਭਿੰਦਾ ਨੇ ਮੀਟਿੰਗ ਦੌਰਾਨ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣੀ ਕਿਸਾਨਾਂ ਦੀ ਮਜਬੂਰੀ ਹੈ | ਸਰਕਾਰ ਵਲੋਂ ਮੁਹੱਈਆ ਕੀਤੇ ਸੰਦ ਪਰਾਲੀ ਨੂੰ ਨਸ਼ਟ ਕਰਨ ਵਿਚ ਅਸਫਲ ਅਤੇ ਨਾ ਕਾਫ਼ੀ ਹਨ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੁਪਰੀਮ ਕੋਰਟ ਵਿਚ ਰਿੱਟ ਪਾ ਕੇ ਕਿਸਾਨ ਦਾ ਦੁੱਖ ਕੋਰਟ ਨੂੰ ਦੱਸਿਆ ਗਿਆ ਅਤੇ ਸੁਪਰੀਮ ਕੋਰਟ ਵਲੋਂ ਦਿੱਤਾ ਹੋਇਆ ਕਿਸਾਨ ਪੱਖੀ ਫ਼ੈਸਲਾ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਨੂੰ ਪਰਾਲੀ ਖੇਤ ਵਿਚ ਵਾਹੁਣ ਲਈ ਦਿੱਤਾ ਜਾਵੇ ਅਤੇ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇ ਰੂਪ ਦਿੱਤਾ ਜਾਵੇ | ਇਸ ਸਮੇਂ ਰੁਪਿੰਦਰ ਸਿੰਘ ਭਿੰਦਾ, ਗੁਰਪ੍ਰੀਤ ਸਿੰਘ ਪੱਖੋਕੇ, ਹਰਮੇਲ ਸਿੰਘ ਭਗਤਪੁਰਾ, ਬੇਅੰਤ ਸਿੰਘ ਸੁਖਪੁਰਾ, ਤੇਜਿੰਦਰ ਸਿੰਘ ਟੱਲੇਵਾਲ, ਗੁਰਚੇਤ ਸਿੰਘ ਸੰਤਪੁਰਾ, ਕੁਲਵਿੰਦਰ ਸਿੰਘ ਪੱਖੋਕੇ, ਗੁਰਜੰਟ ਸਿੰਘ ਦੁਲਮਸਰ, ਅਵਤਾਰ ਸਿੰਘ ਮੱਝੂਕੇ ਇਕਾਈ ਪ੍ਰਧਾਨ, ਮਨਜੀਤ ਸਿੰਘ, ਅੰਮਿ੍ਤਪਾਲ ਸਿੰਘ, ਸਰਬਜੀਤ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ ਮੱਲੀਆ, ਕਿ੍ਸ਼ਨ ਸਿੰਘ, ਗੁਰਜੰਟ ਸਿੰਘ ਓੁਗੋਕੇ, ਅਵਤਾਰ ਸਿੰਘ, ਮਨਜੀਤ ਸਿੰਘ, ਜਗਰਾਜ ਸਿੰਘ, ਪਰਮਜੀਤ ਸਿੰਘ, ਗੁਰਲਾਲ ਸਿੰਘ ਫ਼ੌਜੀ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਭਗਤਪੁਰਾ, ਸਰਬਜੀਤ ਸਿੰਘ ਅਤੇ ਮੰਦਰ ਸਿੰਘ ਆਦਿ ਹਾਜ਼ਰ ਸਨ |