ਸ਼ਹਿਣਾ, 25 ਸਤੰਬਰ (ਸੁਰੇਸ਼ ਗੋਗੀ)-ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ 'ਤੇ ਬੀਤੇ ਦਿਨੀਂ ਖੱੁਡੀ ਕਲਾਂ ਵਿਖੇ ਹੋਏ ਹਮਲੇ ਦੀ ਹਲਕਾ ਭਦੌੜ ਦੇ ਸੀਨੀਅਰ ਕਾਂਗਰਸੀਆਂ ਨੇ ਨਿਖੇਧੀ ਕੀਤੀ ਹੈ | ਮਲਕੀਤ ਕੌਰ ਸਹੋਤਾ ਸੂਬਾ ਵਾਇਸ ਪ੍ਰਧਾਨ ਮਹਿਲਾ ਵਿੰਗ, ਗੁਰਮੇਲ ਸਿੰਘ ਮੌੜ, ਚੇਅਰਮੈਨ ਪਰਮਜੀਤ ਸਿੰਘ ਮੌੜ, ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਕੁਆਰਡੀਨੇਟਰ ਐਸ.ਸੀ ਵਿੰਗ, ਅਮਨਦੀਪ ਸਿੰਘ ਸਾਹੋਕੇ ਸੂਬਾ ਕੁਆਰਡੀਨੇਟਰ ਐਸ.ਸੀ ਵਿੰਗ, ਸੁਰਜੀਤ ਸਿੰਘ ਸੀਤਾ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ, ਸਰਪੰਚ ਸੁਖਵਿੰਦਰ ਸਿੰਘ ਕਾਕਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੰਤਪੁਰਾ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਭਗਤਪੁਰਾ, ਅੰਤਰ ਸਿੰਘ ਜੰਡਸਰ, ਗਿਆਨ ਚੰਦ ਸੰਮਤੀ ਮੈਂਬਰ, ਜਸਵੰਤ ਸਿੰਘ ਜੱਸੀ ਦਿਉਲ ਸਾਬਕਾ ਸਰਪੰਚ, ਲਛਮਣ ਸਿੰਘ ਧਰਮਸੋਤ ਸਾਬਕਾ ਸਰਪੰਚ ਆਦਿ ਨੇ ਸਮੂਹਿਕ ਤੌਰ 'ਤੇ ਵਿਧਾਇਕ 'ਤੇ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਦੇ ਜਬਰ ਕਰ ਕੇ ਵਿਰੋਧੀ ਧਿਰਾਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਬਲ 'ਤੇ ਸਰਕਾਰਾਂ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ, ਬਲਕਿ ਲੋਕਾਂ ਦੇ ਕੰਮ ਕਾਜ ਕਰ ਕੇ ਅਤੇ ਲੋਕ ਦਿਲਾਂ ਨੂੰ ੂ ਜਿੱਤ ਕੇ ਹੀ ਰਾਜ ਕੀਤੇ ਜਾ ਸਕਦੇ ਹਨ | ਉਕਤ ਕਾਂਗਰਸੀ ਆਗੂਆਂ ਨੇ ਕਿਹਾ ਕਿ ਪੂਰੀ ਤਰ੍ਹਾਂ ਕਾਂਗਰਸ ਟੀਮ ਇਕਜੱੁਟ ਕੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿਚ ਖੜੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਪਾਰਟੀ ਪ੍ਰਧਾਨ ਤੇ ਆਉਣ ਵਾਲੇ ਸੰਕਟ ਲਈ ਉਹ ਪਿੱਛੇ ਨਹੀਂ ਹਟਣਗੇ |