31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗੁਨਦੀਪ ਬਾਂਸਲ ਨੇ ਡੀ.ਸੀ.ਓ. ਬਰਨਾਲਾ ਦਾ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 26-09-2025
ਬਰਨਾਲਾ, 25 ਸਤੰਬਰ (ਨਰਿੰਦਰ ਅਰੋੜਾ)-ਬੀਤੇ ਦਿਨੀਂ ਫੂਡ ਐਂਡ ਡਰੱਗਜ਼ ਐਡਮਨਿਸਟੇ੍ਰਸ਼ਨ ਪੰਜਾਬ ਵਲੋਂ ਡਰੱਗ ਕੰਟਰੋਲ ਅਫ਼ਸਰਾਂ ਦੀਆਂ ਬਦਲੀਆਂ ਦੀ ਲਿਸਟ ਜਾਰੀ ਕੀਤੀ ਸੀ | ਜਿਸ ਵਿਚ ਬਰਨਾਲਾ ਵਿਖੇ ਡੀ.ਸੀ.ਓ. ਮੈਡਮ ਪਰਨੀਤ ਕੌਰ ਦੀ ਬਦਲੀ ਪਟਿਆਲਾ ਵਿਖੇ ਕਰ ਦਿੱਤੀ ਸੀ ਅਤੇ ਗੁਨਦੀਪ ਬਾਂਸਲ ਜੋ ਕਿ ਬਠਿੰਡਾ ਵਿਖੇ ਬਤੌਰ ਡੀ.ਸੀ.ਓ. ਤਾਇਨਾਤ ਸਨ ਦੀ ਬਦਲੀ ਬਰਨਾਲਾ ਵਿਖੇ ਕਰ ਦਿੱਤੀ ਗਈ ਹੈ | ਜਿਨ੍ਹਾਂ ਨੂੰ ਲੁਧਿਆਣਾ-4 ਅਤੇ ਵਾਧੂ ਚਾਰਜ ਬਰਨਾਲਾ ਦਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਗੁਨਦੀਪ ਬਾਂਸਲ ਸਾਲ 2011 ਵਿਚ ਪਹਿਲਾਂ ਵੀ ਬਰਨਾਲਾ ਵਿਖੇ ਡੀ.ਸੀ.ਓ. ਵਜੋਂ ਤਾਇਨਾਤ ਸਨ | 2011 ਬੈਚ ਦੇ ਗੁਨਦੀਪ ਬਾਂਸਲ ਬਠਿੰਡਾ, ਫ਼ਾਜ਼ਿਲਕਾ ਆਦਿ ਜ਼ਿਲਿ੍ਹਆਂ ਵਿਚ ਆਪਣੀਆਂ ਸੇਵਾਵਾਂ ਨਿਭਾਅ ਚੱੁਕੇ ਹਨ | ਅਹੁਦਾ ਸੰਭਾਲਦਿਆਂ ਗੁਨਦੀਪ ਬਾਂਸਲ ਨੇ ਕਿਹਾ ਕਿ ਸਾਰੇ ਕੈਮਿਸਟ ਡਰੱਗ ਐਂਡ ਕਾਸਮੈਟਿਕ ਐਕਟ ਦੀ ਪਾਲਣਾ ਕਰਦੇ ਹੋਏ ਸਹੀ ਕੰਮ ਕਰਨ, ਗ਼ਲਤ ਕੰਮ ਕਰਨ ਵਾਲੇ ਕਿਸੇ ਕੈਮਿਸਟ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਹੀ ਕੈਮਿਸਟ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਜਿਨਸੀ ਅਪਰਾਧ ਦੇ ਮਾਮਲੇ 'ਚ ਪੀੜਤ ਦੀ ਭਰੋਸੇਯੋਗ ਗਵਾਹੀ ਦੋਸ਼ੀ ਠਹਿਰਾਉਣ ਲਈ ਕਾਫ਼ੀ-ਹਾਈ ਕੋਰਟ
Ad Position 24