ਬਰਨਾਲਾ, 31 ਅਕਤੂਬਰ (ਨਰਿੰਦਰ ਅਰੋੜਾ)-ਸ੍ਰੀ ਬਾਲਾ ਜੀ ਪੈਦਲ ਝੰਡਾ ਯਾਤਰਾ ਸੰਘ ਵਲੋਂ ਸ੍ਰੀ ਬਾਲਾ ਜੀ ਧਾਮ (ਰਾਮਬਾਗ) ਬਰਨਾਲਾ ਵਿਖੇ ਇਕ ਸ਼ਾਮ ਬਾਲਾ ਦੇ ਨਾਮ 5 ਨਵੰਬਰ, ਦਿਨ ਬੁੱਧਵਾਰ ਨੂੰ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਕੀਰਤਨ ਰਾਤ 8 ਵਜੇ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਚੱਲੇਗਾ | ਗੁਣਗਾਨ ਮਸ਼ਹੂਰ ਕਲਾਕਾਰ ਵਿਸ਼ਾਲ ਗੋਇਲ ਧੂਰੀ ਵਾਲੇ ਆਪਣੀ ਮਿੱਠੀ ਆਵਾਜ਼ ਦੇ ਵਿਚ ਕਰਨਗੇ | ਉਨ੍ਹਾਂ ਦੱਸਿਆ ਕਿ ਪਿਛਲੇ 36 ਮਹੀਨਿਆਂ ਤੋਂ ਲਗਾਤਾਰ ਪਹਿਲੇ ਮੰਗਲਵਾਰ ਬਰਨਾਲਾ ਤੋਂ ਬਾਬਾ ਬਰਨੇ ਵਾਲਾ ਧਾਮ ਧਨੌਲਾ ਵਿਖੇ ਪੈਦਲ ਝੰਡਾ ਲੈ ਕੇ ਜਾਇਆ ਜਾਂਦਾ ਹੈ ਜਿਸ ਵਿਚ ਵੱਡੀ ਗਿਣਤੀ ਸ਼ਰਧਾਲੂ ਹਿੱਸਾ ਲੈਂਦੇ ਹਨ | ਇਸ ਮੌਕੇ ਹਰੀਸ਼ ਗੋਇਲ, ਸਤੀਸ਼ ਗੋਇਲ, ਵਿਕਾਸ ਗੁਪਤਾ, ਦਿਨੇਸ਼ ਬਾਂਸਲ, ਪ੍ਰਤੀਕ ਸਿੰਧਵਾਨੀ, ਸੁਮਿਤ ਸਿੰਧਵਾਨੀ ਟੋਨੀ, ਸੰਦੀਪ ਗੋਇਲ, ਹਨੀ ਸਿੰਗਲਾ, ਰਵੀ ਬਾਂਸਲ, ਦੀਪਕ ਜੇਠੀ, ਨਰੇਸ਼ ਕੁਮਾਰ, ਸ਼ਿਵ ਗਰਗ, ਰਾਹੁਲ, ਦੀਪਕ ਯਾਦਵ, ਰਵੀ ਨੰਦਨ, ਗਗਨ, ਨਾਨਕ, ਵਿਨੋਦ, ਭਰਤ, ਧੀਰਜ, ਸੁਨੀਲ ਵਰਮਾ, ਬਿੱਟੂ ਗੋਇਲ, ਮੋਹਿਤ ਸਿੰਧਵਾਨੀ, ਰਮਨਦੀਪ ਸਿੰਗਲਾ ਆਦਿ ਹਾਜ਼ਰ ਸਨ |