21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਸ਼ਹਿਣਾ ਵਲੋਂ ਸੁਪਨਿਆਂ ਦੇ ਘਰ ਲਈ ਵੱਖ-ਵੱਖ ਤਰ੍ਹਾਂ ਦਾ ਸਾਮਾਨ ਭੇਜਿਆ <br/>

Ad Position 21
No active advertisement
ਅਜੀਤ ਡੈਸਕ 01-11-2025
ਸ਼ਹਿਣਾ, 31 ਅਕਤੂਬਰ (ਸੁਰੇਸ਼ ਗੋਗੀ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਸ਼ਹਿਣਾ ਵਲੋਂ ਸੁਪਨਿਆਂ ਦੇ ਘਰ ਲਈ ਵੱਖ-ਵੱਖ ਤਰ੍ਹਾਂ ਦਾ ਸਮਾਨ ਸ਼ਹੀਦੀ ਸਮਾਰਕ ਸ਼ਹਿਣਾ ਤੋਂ ਰਵਾਨਾ ਕੀਤਾ ਗਿਆ | ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਅਤੇ ਬਲਾਕ ਪ੍ਰਧਾਨ ਚਮਕੌਰ ਸਿੰਘ ਮੱਲੀ ਨੇ ਦੱਸਿਆ ਕਿ ਕੈਪਟਨ ਦਰਬਾਰਾ ਸਿੰਘ ਦੀ ਸਰਪ੍ਰਸਤੀ ਹੇਠ ਗੁਰਪ੍ਰੀਤ ਸਿੰਘ ਮਿੰਟੂ ਲੁਧਿਆਣਾ ਵਲੋਂ ਪਿੰਡ ਮਲਕ ਜਗਰਾਉਂ ਵਿਖੇ ਨਵੇਂ ਬਣਾਏ ਸੁਪਨਿਆਂ ਦੇ ਘਰ ਲਈ ਉੱਥੋਂ ਦੇ ਸੰਚਾਲਕ ਸ੍ਰੀ ਅਮਰੇਸ ਛਾਬੜਾ ਨੂੰ ਜੱਥੇਬੰਦੀ ਵਲੋਂ ਲੋੜੀਂਦਾ ਸਮਾਨ ਸੌਂਪਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜੱਥੇਬੰਦੀ ਵਲੋਂ ਭੇਜੇ ਜਾ ਰਹੇ ਸਮਾਨ ਵਿਚ ਵਾਸ਼ਿੰਗ ਮਸ਼ੀਨ, ਤਿੰਨ ਗੀਜ਼ਰ, ਸਰੋ੍ਹਾ ਦਾ ਤੇਲ, ਡਿਟੋਲ, ਪਿਆਜ਼, ਬਦਾਮ ਗਿਰੀ, ਫਲ, ਔਰਤਾਂ ਤੇ ਵਿਅਕਤੀਆਂ ਲਈ ਸੂਟ, ਬੂਟ ਅਤੇ ਬਿਸਤਰੇ ਤੇ ਕੰਬਲ ਆਦਿ ਸ਼ਾਮਿਲ ਹਨ | ਇਸ ਮੌਕੇ ਜੱਥੇਬੰਦੀ ਦੇ ਆਗੂ ਸੁਰਜੀਤ ਸਿੰਘ ਭੋਲਾ ਧਰਮੀ ਫ਼ੌਜੀ, ਸੂਬੇਦਾਰ ਜਗਦੀਸ਼ ਸਿੰਘ ਜੰਗੀਆਣਾ, ਸੂਬੇਦਾਰ ਗੁਰਬਖ਼ਸ਼ ਸਿੰਘ, ਸੂਬੇਦਾਰ ਜਰਨੈਲ ਸਿੰਘ ਪ੍ਰਧਾਨ ਮਹਿਲ ਕਲਾਂ, ਰਾਜ ਸਿੰਘ ਪ੍ਰਧਾਨ ਬਰਨਾਲਾ, ਕੈਪਟਨ ਰਘੁਵੀਰ ਸਿੰਘ ਉਗੋਕੇ, ਜਗਸੀਰ ਸਿੰਘ ਉਗੋਕੇ, ਬਲਵਿੰਦਰ ਸਿੰਘ ਝੰਮਟ, ਸੂਬੇਦਾਰ ਗੁਰਦੀਪ ਸਿੰਘ ਸ਼ਹਿਣਾ, ਮੱਘਰ ਸਿੰਘ, ਜੋਗਿੰਦਰ ਸਿੰਘ, ਗੁਰਦੀਪ ਸਿੰਘ, ਬਸੰਤ ਰਾਮ, ਅਰਜਨ ਸਿੰਘ, ਅਵਤਾਰ ਸਿੰਘ ਪੱਖੋਕੇ, ਕੁਲਦੀਪ ਸਿੰਘ ਤਾਜੋਕੇ, ਸੁਰਜੀਤ ਸਿੰਘ ਘੁੰਨਸ ਧਰਮੀ ਫ਼ੌਜੀ, ਕੈਪਟਨ ਜਗਤਾਰ ਸਿੰਘ ਜੋਧਪੁਰ, ਮੇਘ ਸਿੰਘ ਚੀਮਾ, ਚਮਕੌਰ ਸਿੰਘ ਬਖਤਗੜ੍ਹ, ਅਮਰਜੀਤ ਸਿੰਘ ਤਲਵੰਡੀ, ਸਾਧੂ ਸਿੰਘ ਜੰਗੀਆਣਾ, ਸੇਵਕ ਸਿੰਘ ਅਲਕੜਾ, ਬੇਅੰਤ ਸਿੰਘ ਰਾਮਗੜ੍ਹ, ਰੇਸ਼ਮ ਸਿੰਘ ਟੱਲੇਵਾਲ, ਗੁਰਲਾਲ ਸਿੰਘ ਮੌੜ, ਬੂਟਾ ਸਿੰਘ ਬੀਹਲੀ, ਕਰਨਲ ਲਾਭ ਸਿੰਘ, ਦਰਸ਼ਨ ਸਿੰਘ ਚੂੰਘਾ, ਕਪੂਰ ਸਿੰਘ ਮੌੜ, ਸੁਰਜੀਤ ਸਿੰਘ ਜਗਜੀਤਪੁਰਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਦਾਨਗੜ੍ਹ ਵਿਖੇ ਵੱਖ-ਵੱਖ ਵਿਸ਼ਿਆਂ ਸੰਬੰਧੀ ਦੋ ਰੋਜ਼ਾ ਮੇਲਾ ਲਗਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਬਰਨਾਲਾ ਪੁੱਜਣ 'ਤੇ ਸੰਗਤਾਂ ਵਲੋਂ ਕੀਤਾ...
Ad Position 24