ਧਨੌਲਾ, 31 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਸ੍ਰੀ ਸੁਨੀਤਇੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ) ਬਰਨਾਲਾ ਦੀ ਅਗਵਾਈ ਵਿਚ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਇੰਸ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ ਵਿਸ਼ਿਆਂ ਸਬੰਧੀ ਦੋ ਰੋਜ਼ਾ ਮੇਲਾ ਲਗਾਇਆ ਗਿਆ ਜਿਸ ਵਿਚ ਅਧਿਆਪਕਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਚਾਰਟ ਤੇ ਮਾਡਲਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਇਸ ਮੌਕੇ ਸ੍ਰੀ ਬਰਜਿੰਦਰਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿੱ) ਬਰਨਾਲਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਚਿੱਤਰ/ਮਾਡਲਾਂ ਦੀ ਪੇਸ਼ਕਾਰੀ ਕੀਤੀ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਅਧਿਆਪਕਾਂ ਨੂੰ ਆਪਣੇ ਵਿਸ਼ਿਆਂ ਨੂੰ ਮਾਤ ਭਾਸ਼ਾ ਪੰਜਾਬੀ ਅਤੇ ਜ਼ਿੰਦਗੀ ਨਾਲ ਜੋੜ ਕੇ ਪੜ੍ਹਾਉਣ ਦੀ ਪ੍ਰੇਰਨਾ ਦਿੰਦੇ ਹੋਏ ਪ੍ਰਯੋਗੀ ਸਿੱਖਿਆ 'ਤੇ ਜ਼ੋਰ ਦੇਣ ਲਈ ਕਿਹਾ | ਇਸ ਮੌਕੇ ਛੇਵੀਂ ਤੋਂ ਦਸਵੀਂ ਦੇ ਨਿਮਨਲਿਖਤ ਵਿਦਿਆਰਥੀਆਂ ਪਰਨੀਤ ਕੌਰ, ਵੀਰਪਾਲ ਬੇਗ਼ਮ, ਆਫੀਆ, ਗੁਰਮਨ ਕੌਰ, ਖੁਸ਼ਪ੍ਰੀਤ ਕੌਰ, ਜੈਸਮੀਨਜੋਤ ਸਿੰਘ, ਰੁਪਿੰਦਰ ਕੌਰ, ਬੇਅੰਤ ਕੌਰ, ਸੁਬਹਾਨ ਸ਼ਾਹ, ਜੈਸਮੀਨ ਕੌਰ, ਹਰਮਨ ਸਿੰਘ, ਸੁਹੇਲ ਮੁਹੰਮਦ, ਹਰਸੀਰਤ ਕੌਰ, ਗੁਰਮਨ ਕੌਰ, ਮਾਫ਼ੀਆ, ਤਾਨੀਆ, ਖ਼ੁਸ਼ਦੀਪ ਕੌਰ, ਵੀਰਪਾਲ ਕੌਰ, ਇਮਰਾਨ ਮੁਹੰਮਦ, ਮੁਹੰਮਦ ਕਾਸਿਮ, ਅਮਰਜੋਤ ਕੌਰ, ਸਿਮਰਨ ਕੌਰ, ਹੁਸਨਜੋਤ ਕੌਰ, ਹਰਸਿਮਰਨ ਕੌਰ, ਸੰਦੀਪ ਕੌਰ, ਮਰਜੀਨਾ, ਗਗਨਦੀਪ ਕੌਰ, ਹਰਸਿਮਰਨ ਕੌਰ, ਕਮਲਪ੍ਰੀਤ ਕੌਰ ਨੂੰ ਕ੍ਰਮਵਾਰ ਪਹਿਲੀਆਂ ਪੰਜ ਪੁਜ਼ੀਸ਼ਨਾਂ ਪ੍ਰਾਪਤ ਕਰਨ 'ਤੇ ਇਨਾਮ ਵੰਡੇ ਗਏ | ਇਸ ਸਮੇਂ ਵਿਦਿਆਰਥੀਆਂ ਨੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ | ਇਸ ਮੌਕੇ ਲੈਕਚਰਾਰ ਗੁਰਜਿੰਦਰ ਸਿੰਘ (ਸਕੂਲ ਮੁਖੀ), ਅੰਜੂ ਬਾਲਾ, ਰੀਤੂ, ਸੋਨਲ ਭਾਸਕਰ, ਮਲਕੀਤ ਕੌਰ, ਪ੍ਰਭਜੋਤ ਕੌਰ, ਨਿਸ਼ਾ ਸਿੰਗਲਾ, ਅਮਨਪ੍ਰੀਤ ਕੌਰ, ਰਵਿੰਦਰ ਕੌਰ, ਜਸਵਿੰਦਰ ਕੌਰ, ਦਵਿੰਦਰ ਸਿੰਘ (ਡੀ.ਪੀ.ਈ) ਅਧਿਆਪਕ, ਪਰਦੀਪ ਸਿੰਘ (ਕਲਰਕ), ਕੈਪਟਨ ਰਾਮਪਾਲ ਸਿੰਘ (ਕੈਂਪਸ ਮੈਨੇਜਰ) ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ |