ਟੱਲੇਵਾਲ, 21 ਨਵੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੀਆਂ ਬੀ.ਏ., ਬੀ.ਸੀ.ਏ. ਅਤੇ ਬੀ. ਕਾਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਵਲੋਂ ਸੰਸਥਾ ਦੇ ਮੁਖੀ ਚਰਨਦੀਪ ਸਿੰਘ (ਡਾ:) ਦੀ ਅਗਵਾਈ ਵਿਚ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਟੂਰ ਲਗਾਇਆ ਗਿਆ | ਟੂਰ ਦੌਰਾਨ ਅਧਿਆਪਕਾ ਕਮਲਦੀਪ ਕੌਰ ਨੇ ਵਿਦਿਆਰਥਣਾਂ ਨੂੰ ਵਾਯੂਮੰਡਲ ਪਰਿਵਰਤਨ, ਸੀਵਰੇਜ ਟਰੀਟਮੈਂਟ ਪਲਾਂਟ, ਕੁਦਰਤੀ ਸੋਮਿਆਂ ਦੀ ਦੇਖਭਾਲ, ਪਾਣੀ, ਧਰਤੀ, ਹਵਾ ਨੂੰ ਬਚਾਉਣ ਲਈ ਜਾਗਿ੍ਤ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੁਦਰਤੀ ਸੋਮਿਆਂ ਦੀ ਦੇਖਭਾਲ ਨਹੀਂ ਕਰਾਂਗੇ ਤਾਂ ਸਾਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ | ਵਿਦਿਆਰਥਣਾਂ ਨੂੰ ਜਲਵਾਯੂ ਪਰਿਵਰਤਨ 'ਤੇ ਫ਼ਿਲਮ ਵੀ ਦਿਖਾਈ ਗਈ | ਇਸ ਮੌਕੇ ਕਾਲਜ ਅਧਿਆਪਕ ਡਾ: ਹਰਮੀਤ ਕੌਰ ਸਿੱਧੂ, ਪ੍ਰੋ: ਗੁਰਪ੍ਰੀਤ ਕੌਰ, ਲੈਕਚਰਾਰ ਦਿਲਰਾਜ ਕੌਰ, ਲੈਕਚਰਾਰ ਹਰਪ੍ਰੀਤ ਸਿੰਘ ਅਤੇ ਲੈਕਚਰਾਰ ਸੁਖਵੀਰ ਕੌਰ ਵੀ ਹਾਜ਼ਰ ਸਨ |