22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

'ਗੀਤਾ ਦਾ ਜੀਵਨ ਸੰਦੇਸ਼' ਵਿਸ਼ਾਲ ਭਗਤੀ ਸਤਿਸੰਗ ਦਾ 27 ਤੋਂ <br/>

Ad Position 21
No active advertisement
ਅਨਾਜ ਮੰਡੀ ਬਰਨਾਲਾ ਵਿਖੇ ਭੂਮੀ ਪੂਜਨ ਅਤੇ ਹਵਨ ਯੱਗ ਕਰਨ ਮੌਕੇ ਦੀ ਤਸਵੀਰ | ਤਸਵੀਰ : ਰਿੰਪੀ ਸਟੂਡੀਓ <br/> 22-11-2025
ਬਰਨਾਲਾ, 21 ਨਵੰਬਰ (ਨਰਿੰਦਰ ਅਰੋੜਾ)-ਵਿਸ਼ਵ ਜਾਗਿ੍ਤੀ ਮਿਸ਼ਨ, ਬਰਨਾਲਾ ਮੰਡਲ ਵਲੋਂ 'ਗੀਤਾ ਦਾ ਜੀਵਨ ਸੰਦੇਸ਼' ਵਿਸ਼ਾਲ ਭਗਤੀ ਸਤਿਸੰਗ ਦਾ ਆਯੋਜਨ 27 ਤੋਂ 30 ਨਵੰਬਰ ਤੱਕ ਨਵੀਂ ਅਨਾਜ ਮੰਡੀ, ਨੇੜੇ ਗਊਸ਼ਾਲਾ ਬਰਨਾਲਾ ਵਿਖੇ ਕੀਤਾ ਜਾ ਰਿਹਾ ਹੈ | ਅੱਜ ਘਣਸ਼ਿਆਮ ਦਾਸ ਬਾਂਸਲ ਅਤੇ ਚੰਚਲ ਰਾਣੀ ਨੇ ਅਨਾਜ ਮੰਡੀ ਬਰਨਾਲਾ ਵਿਖੇ ਪਤਵੰਤਿਆਂ ਦੀ ਮੌਜੂਦਗੀ ਵਿਚ ਭੂਮੀ ਪੂਜਨ ਅਤੇ ਹਵਨ ਯੱਗ ਕੀਤਾ ਗਿਆ | ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਦੀਪਕ ਬਾਂਸਲ ਸੋਨੀ ਨੇ ਦੱਸਿਆ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਗੁਰੂਦੇਵ ਸ੍ਰੀ ਸੁਧਾਂਸ਼ੂ ਦੀ ਹਜ਼ੂਰੀ ਵਿਚ ਹੋਣ ਵਾਲੇ ਵਿਸ਼ਾਲ ਭਗਤੀ ਸਤਿਸੰਗ ਲਈ ਘਰ-ਘਰ ਜਾ ਕੇ ਨਿੱਘਾ ਸੱਦਾ ਦਿੱਤਾ ਗਿਆ ਹੈ | ਪ੍ਰੋਗਰਾਮ ਦੀ ਰੂਪ-ਰੇਖਾ ਅਨੁਸਾਰ 27 ਨਵੰਬਰ ਨੂੰ ਸ਼ਾਮ 4:30 ਵਜੇ ਤੋਂ 7 ਵਜੇ ਤੱਕ, 28 ਅਤੇ 29 ਨਵੰਬਰ ਨੂੰ ਸਵੇਰੇ 8:30 ਵਜੇ ਤੋਂ 11 ਵਜੇ ਅਤੇ ਸ਼ਾਮ 4:30 ਵਜੇ ਤੋਂ 7 ਵਜੇ ਤੱਕ ਸਤਿਸੰਗ ਸਮਾਗਮ ਹੋਵੇਗਾ | ਮੰਤਰ ਦੀਕਸ਼ਾ ਪ੍ਰੋਗਰਾਮ 30 ਨਵੰਬਰ ਨੂੰ ਦੁਪਹਿਰ 12:15 ਵਜੇ ਲਈ ਨਿਰਧਾਰਤ ਕੀਤਾ ਗਿਆ ਹੈ | ਇਸ ਪ੍ਰੋਗਰਾਮ ਵਿਚ ਸਵਾਮੀ ਅੰਮਿ੍ਤਾਨੰਦ ਪੀਠਾਧੀਸ਼ਵਰ ਝਲੂਰ ਧਾਮ, ਸਵਾਮੀ ਰਾਮਤੀਰਥ ਪੀਠਾਧੀਸ਼ਵਰ ਸ੍ਰੀ ਵਿਵੇਕ ਆਸ਼ਰਮ ਚੀਮਾ, ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਪੰਡਿਤ ਸ਼ਿਵ ਕੁਮਾਰ ਗੌੜ ਰਾਜਪੁਰੋਹਿਤ, ਪੰਡਿਤ ਸੂਰਿਆਕਾਂਤ ਸ਼ਾਸਤਰੀ ਭਾਗਵਤ ਆਚਾਰੀਆ, ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ, ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਸਮੇਤ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਉੱਘੇ ਸਿਆਸਤਦਾਨ ਸ਼ਾਮਿਲ ਹੋਣਗੇ | ਇਸ ਮੌਕੇ ਸਵਾਮੀ ਅਮਿ੍ਤਾਨੰਦ , ਪੰਡਿਤ ਰਾਕੇਸ਼ ਗੌੜ, ਪੰਡਿਤ ਲਵੀਸ਼ ਕੁਮਾਰ ਗੌੜ, ਪੰਡਿਤ ਉਮਾ ਸ਼ੰਕਰ ਦੀਕਸ਼ਿਤ, ਪੰਡਿਤ ਸ਼੍ਰੀਨਿਵਾਸ ਜੀ, ਸਮਾਜ ਸੇਵੀ ਸ਼ਸ਼ੀ ਚੋਪੜਾ, ਮਾਸਟਰ ਕ੍ਰਾਂਤੀ ਸਰੂਪ, ਰਾਜੇਸ਼ ਕਾਂਸਲ, ਸ਼ਾਲੂ ਕੁਮਾਰ, ਮੁਨੀਸ਼ ਗਰਗ, ਪਵਨ ਕੁਮਾਰ, ਰਾਜੇਸ਼ ਭੂਟਾਨੀ, ਸੁਖਵਿੰਦਰ ਭੰਡਾਰੀ, ਹਰਸ਼ ਬਾਂਸਲ, ਰਾਮ ਕੁਮਾਰ ਵਿਆਸ, ਸਾਲੂ ਮਿੱਤਲ, ਮਨਜੀਤ ਕੁਮਾਰ, ਜੀਵਨ ਧੌਲਾ, ਰਾਕੇਸ਼ ਜਿੰਦਲ, ਬਬੀਤਾ ਜਿੰਦਲ, ਸੁਮੇਧਾ ਰਾਣੀ, ਯੁਵਰਾਜ ਕੁਮਾਰ, ਰਾਜ ਧੌਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ ਗਹਿਲ ਕਾਲਜ ਦੀਆਂ ਵਿਦਿਆਰਥਣਾਂ ਨੇ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਟੂਰ ਲਗਾਇਆ <br/>
Ad Position 24