24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਅਧਿਆਪਕ ਜਥੇਬੰਦੀਆਂ ਵਲੋਂ ਤਨਖ਼ਾਹ ਰਿਕਵਰੀ ਖ਼ਿਲਾਫ਼ ਡੀ.ਸੀ. ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਧਿਆਪਕ ਜਥੇਬੰਦੀਆਂ ਵਲੋਂ ਤਨਖ਼ਾਹ ਰਿਕਵਰੀ ਖ਼ਿਲਾਫ਼ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਨੂੰ ਮੰਗ-ਪੱਤਰ ਦੇਣ ਮੌਕੇ ਦੀ ਤਸਵੀਰ | ਅਜੀਤ ਤਸਵੀਰ <br/> 24-11-2025
ਬਰਨਾਲਾ, 23 ਨਵੰਬਰ (ਅਸ਼ੋਕ ਭਾਰਤੀ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਅਤੇ 6635 ਈ.ਟੀ.ਟੀ. ਅਧਿਆਪਕ ਯੂਨੀਅਨ ਬਰਨਾਲਾ ਵਲੋਂ ਆਪਣੀਆਂ ਤਨਖ਼ਾਹ ਰਿਕਵਰੀ ਦੇ ਖ਼ਿਲਾਫ਼ ਡੀ.ਸੀ. ਬਰਨਾਲਾ ਟੀ. ਬੈਨਿਥ ਨੂੰ ਮੰਗ ਪੱਤਰ ਤੇ ਚਿਤਾਵਨੀ ਪੱਤਰ ਦਿੱਤਾ ਗਿਆ | ਇਸ ਮੌਕੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਜਨਰਲ ਸਕੱਤਰ ਨਿਰਮਲ ਚੁਹਾਣਕੇ ਤੇ 6635 ਅਧਿਆਪਕ ਯੂਨੀਅਨ ਦੇ ਆਗੂ ਮੰਗਲ ਸਿੰਘ ਤੇ ਰਾਧਾ ਕਿ੍ਸ਼ਨ ਨੇ ਕਿਹਾ ਕਿ ਬਰਨਾਲਾ ਜ਼ਿਲੇ੍ਹ ਦੇ 17 ਜੁਲਾਈ 2020 ਜਾਂ ਉਸ ਤੋਂ ਬਾਅਦ ਭਰਤੀ ਅਧਿਆਪਕਾਂ ਨੂੰ ਬਰਨਾਲਾ ਦੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਨ੍ਹਾਂ ਦੇ ਅਧੀਨ ਕੁੱਝ ਹੋਰ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਗ਼ੈਰ ਵਾਜਬ ਫ਼ੈਸਲਿਆਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ 17 ਜੁਲਾਈ 2020 ਜਾਂ ਇਸ ਤੋਂ ਬਾਅਦ ਭਰਤੀ ਹੋਏ ਈ.ਟੀ.ਟੀ. ਭਰਤੀ 6635, ਮਾਸਟਰ ਕਾਡਰ 4161, 3704, 2392 ਅਤੇ ਲੈਕਚਰਾਰ 569 ਭਰਤੀਆਂ ਸਬੰਧੀ ਆਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲਿਆਂ ਦੀ ਰੌਸ਼ਨੀ ਵਿਚ ਪਟੀਸ਼ਨਰ ਅਧਿਆਪਕਾਂ ਦੀਆਂ ਤਨਖ਼ਾਹਾਂ ਪੰਜਾਬ ਪੇ ਸਕੇਲਾਂ ਅਨੁਸਾਰ ਰੀਫਿਕਸ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਅਦਾਲਤੀ ਫ਼ੈਸਲਿਆਂ ਤੋਂ ਪਹਿਲਾਂ ਨਿਯੁਕਤੀ ਪੱਤਰ ਅਨੁਸਾਰ ਪਹਿਲਾਂ ਮਿਲ ਚੁੱਕੀ ਤਨਖ਼ਾਹ ਵਿਚੋਂ ਕਿਸੇ ਵੀ ਤਰ੍ਹਾਂ ਦੀ ਰਿਕਵਰੀ ਕਰਨੀ ਤੈਅਸ਼ੁਦਾ ਨਿਯਮਾਂ ਅਨੁਸਾਰ ਵਾਜਬ ਨਹੀਂ ਹੈ | ਪ੍ਰੰਤੂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਰਨਾਲਾ ਵਲੋਂ ਮਨਮਾਨੇ ਢੰਗ ਨਾਲ 6635 ਈ.ਟੀ.ਟੀ. ਅਧਿਆਪਕਾਂ ਦੇ ਪਹਿਲਾਂ ਤਨਖ਼ਾਹ ਬਿੱਲਾਂ 'ਤੇ ਇਤਰਾਜ਼ ਲਗਾਏ ਗਏ ਅਤੇ ਬਾਅਦ ਵਿਚ ਬੀ.ਪੀ.ਈ.ਓ. ਸ਼ਹਿਣਾ (ਜ਼ਿਲ੍ਹਾ ਬਰਨਾਲਾ) ਵਲੋਂ ਬਿਨਾਂ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਅਗਵਾਈ ਲਏ ਭੇਜੇ ਰਿਕਵਰੀ ਦੇ ਬਿੱਲਾਂ ਦੇ ਆਧਾਰ 'ਤੇ ਕਟੌਤੀਆਂ ਕਰ ਦਿੱਤੀਆਂ ਗਈਆਂ ਹਨ, ਜਦਕਿ ਸਬੰਧਿਤ ਅਧਿਆਪਕਾਂ ਦੀ ਰਿਕਵਰੀਆਂ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਟੇਅ ਦੇ ਆਰਡਰ ਜਾਰੀ ਹੋਣ ਦੇ ਨਾਲ-ਨਾਲ ਇਹ ਰਿਕਵਰੀ ਗ਼ੈਰ ਵਾਜਬ ਹੋਣ ਬਾਰੇ ਜਥੇਬੰਦੀਆਂ ਵਲੋਂ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ | ਇਸ ਮੌਕੇ ਅਧਿਆਪਕ ਆਗੂ ਲਖਵੀਰ ਠੁੱਲੀਵਾਲ, ਮਨਮੋਹਨ ਭੱਠਲ ਤੇ ਸੁਮਿਤ ਕੰਬੋਜ ਨੇ ਕਿਹਾ ਕਿ ਅਜਿਹੀਆਂ ਮਨਮਾਨੀਆਂ 'ਤੇ ਰੋਕ ਲਗਾਈ ਜਾਵੇ ਅਤੇ ਰਿਕਵਰ ਕੀਤੀ ਰਾਸ਼ੀ ਦੀ ਅਧਿਆਪਕਾਂ ਨੂੰ ਵਾਪਸ ਅਦਾਇਗੀ ਕੀਤੀ ਜਾਵੇ ਅਤੇ ਅਧਿਆਪਕਾਂ ਦੀ ਆਈ.ਐੱਚ.ਆਰ.ਐਮ.ਐਸ. 'ਤੇ ਤਨਖ਼ਾਹ ਫਿਕਸ਼ੇਸ਼ਨ ਸਬੰਧੀ ਅਪਡੇਸ਼ਨ ਨਾ ਹੋਣ ਦੇ ਹਵਾਲੇ ਨਾਲ ਦਫ਼ਤਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵਲੋਂ ਸਬੰਧਿਤ ਕਾਡਰ ਦੇ ਵੱਖ-ਵੱਖ ਕੇਸਾਂ ਦੇ ਪਟੀਸ਼ਨਰਾਂ ਦੀਆਂ ਤਨਖ਼ਾਹਾਂ ਮੈਨੂਅਲ ਤਰੀਕੇ ਨਾਲ ਨਾਮਨਜ਼ੂਰ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ | ਜਦਕਿ ਪੰਜਾਬ ਦੇ ਬਾਕੀ ਸਾਰੇ ਜ਼ਿਲਿ੍ਹਆਂ ਵਿਚ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ਵਲੋਂ ਅਜਿਹੇ ਮਾਮਲਿਆਂ ਵਿਚ ਮੁਲਾਜ਼ਮ ਪੱਖੀ ਰੁੱਖ ਅਖ਼ਤਿਆਰ ਕਰਦੇ ਹੋਏ ਆਈ.ਐੱਚ.ਆਰ.ਐਮ.ਐਸ. ਅਪਡੇਸ਼ਨ ਹੋਣ ਤੱਕ ਤਨਖ਼ਾਹਾਂ ਮੈਨੂਅਲ ਕਢਵਾ ਕੇ ਅਦਾਲਤੀ ਫ਼ੈਸਲੇ ਨੂੰ ਸਮਾਂਬੱਧ ਲਾਗੂ ਕੀਤਾ ਜਾ ਰਿਹਾ ਹੈ | ਇਸ ਲਈ ਅਧਿਆਪਕਾਂ ਨੂੰ ਬਿਨਾਂ ਰੁਕੇ ਤਨਖ਼ਾਹ ਮਿਲਣੀ ਹਰ ਹਾਲ ਯਕੀਨੀ ਬਣਾਈ ਜਾਵੇ | ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਨ੍ਹਾਂ ਮਸਲਿਆਂ ਦਾ ਠੋਸ ਹੱਲ ਨਾ ਸਾਹਮਣੇ ਆਉਣ ਦੀ ਸੂਰਤ ਵਿਚ ਜਥੇਬੰਦੀਆਂ ਵਲੋਂ 28 ਨਵੰਬਰ ਨੂੰ ਡੀ.ਸੀ. ਕੰਪਲੈਕਸ ਬਰਨਾਲਾ ਵਿਖੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਉਪਰੋਕਤ ਤੋਂ ਇਲਾਵਾ ਅੰਮਿ੍ਤ ਹਰੀਗੜ੍ਹ, ਸੁਖਪ੍ਰੀਤ ਬੜੀ, ਰਮਨਦੀਪ ਬਰਨਾਲਾ, ਭੁਪਿੰਦਰ ਸੇਖਾ, ਪ੍ਰਦੀਪ ਕੁਮਾਰ, ਜੁਗਰਾਜ ਅਕਲੀਆ, ਦਲਜੀਤ ਸਰਾਂ, ਰਜਿੰਦਰ ਅਕਲੀਆ ਆਦਿ ਅਧਿਆਪਕ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਸੱਤਵੀਂ ਸੂਬਾਈ ਚੇਤਨਾ ਪ੍ਰੀਿਖ਼ਆ ਵਿਚ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਸੰਸਦ ਮੈਂਬਰ ਮੀਤ ਹੇਅਰ ਨੇ 2.88 ਕਰੋੜ ਦੀ ਲਾਗਤ ਵਾਲੀਆਂ ਚਾਰ ਸੜਕਾਂ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
Ad Position 24