24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਹੰਤ ਜੰਗੀਰ ਦਾਸ ਦੀ 18ਵੀਂ ਬਰਸੀ ਧੂਮਧਾਮ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 24-11-2025
ਤਪਾ ਮੰਡੀ, 23 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ੍ਰੀ ਸ੍ਰੀ 1008 ਮਹੰਤ ਜੰਗੀਰ ਦਾਸ (ਠਾਕੁਰ ਦੁਆਰਾ ਰੁਮਾਣਾ) ਦੀ 18ਵੀਂ ਬਰਸੀ ਡੇਰਾ ਪ੍ਰਬੰਧਕਾਂ ਮਹੰਤ ਰਘਵੀਰ ਦਾਸ, ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ ਤੇ ਮਹੰਤ ਬੀਰਬਲ ਦਾਸ ਦੀ ਦੇਖ-ਰੇਖ ਹੇਠ ਉਨ੍ਹਾਂ ਦੇ ਤਪ ਅਸਥਾਨ ਬਾਹਰਲਾ ਡੇਰਾ, ਹਵੇਲੀ ਪੱਤੀ ਤਪਾ ਵਿਖੇ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਅਖੰਡ ਰਮਾਇਣ ਪਾਠਾਂ ਦੇ ਭੋਗ ਉਪਰੰਤ ਸ੍ਰੀ ਮਹਾਂਵੀਰ ਸੰਕੀਰਤਨ ਭਜਨ ਮੰਡਲ ਤਪਾ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਰਾਜਗਿਰੀ ਨੇ ਸੰਗਤ ਨੂੰ ਪ੍ਰਵਚਨਾਂ ਨਾਲ ਸੰਗਤ ਨੂੰ ਗੁਰੂਆਂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡੇਰਾ ਪ੍ਰਬੰਧਕਾਂ ਨੇ ਆਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪੁਜਾਰੀ ਕਿ੍ਸ਼ਨ ਦਾਸ, ਬੁੱਧ ਰਾਮ, ਭੋਲਾ ਮਹੰਤ, ਦਵਿੰਦਰ ਦਾਸ, ਕੁਲਵੰਤ ਦਾਸ, ਕਿਸ਼ੋਰ ਬਾਵਾ, ਜਿੰਦਰਪਾਲ ਦਾਸ, ਰਾਜੂ ਬਾਵਾ, ਤਨੂ ਬਾਵਾ, ਧਰਮਪਾਲ ਬਾਵਾ, ਬੂਟੀ ਦਾਸ, ਮੰਗਲ ਦਾਸ, ਪਵਨ ਬਾਵਾ, ਰਵਨੀਤ ਬਾਵਾ, ਗਗਨਦੀਪ ਬਾਵਾ, ਹਰਪਾਲ ਦਾਸ, ਮਨਕੀਰਤ ਬਾਵਾ, ਸ਼ਿਵਜੋਤ ਬਾਵਾ, ਭਗਵੰਤ ਦਾਸ, ਸੁਖਚੈਨ ਦਾਸ ਤੋਂ ਇਲਾਵਾ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸੰਤ ਚਿਤਾ ਨੰਦ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ, ਬਲਜੀਤ ਸਿੰਘ ਬਾਸੀ, ਕੁਲਵਿੰਦਰ ਸਿੰਘ ਚੱਠਾ, ਸਿਕੰਦਰ ਸਿੰਘ, ਪੰਡਤ ਮੱਖਣ ਸ਼ਰਮਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਮੇਲਾ ਕਾਲੀਆ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਸੂਬੇ ਅੰਦਰ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ-ਵਿਧਾਇਕ ਉੱਗੋਕੇ ਅਗਲੀ ਖ਼ਬਰ 10 ਗ੍ਰਾਮ ਚਿੱਟੇ ਸਮੇਤ ਦੋ ਕਾਬੂ
Ad Position 24