ਰੂੜੇਕੇ ਕਲਾਂ, 5 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਅਨਾਜ ਮੰਡੀ 'ਤੇ ਬਿਜਲੀ ਘਰ ਨਜ਼ਦੀਕ ਪਿੰਡ ਪੱਖੋ ਕਲਾਂ ਵਿਖੇ ਪੰਚਾਇਤ ਦੀ ਜ਼ਮੀਨ ਵਿਚੋਂ ਇਕ ਨਵਜਨਮਿਆਂ ਮਿ੍ਤਕ ਬੱਚੇ ਦੇ ਦੇਹ ਮਿਲਣ ਦੀ ਖ਼ਬਰ ਹੈ | ਪੁਲਿਸ ਨੇ ਮਿ੍ਤਕ ਬੱਚੇ ਦੀ ਦੇਹ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੌਕੇ ਤੇ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਸਿੱਧੂ ਡੀ.ਐਸ.ਪੀ ਤਪਾ, ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਬੱਕਰੀਆਂ ਵਾਲੇ ਜਦੋਂ ਬਿਜਲੀ ਗਰਿੱਡ ਪੱਖੋ ਕਲਾਂ ਦੇ ਪਿਛਲੇ ਪਾਸੇ ਪੰਚਾਇਤੀ ਜ਼ਮੀਨ ਵਿਚ ਬੱਕਰੀਆਂ ਲੈ ਕੇ ਗਏ ਸਨ | ਤਾਂ ਉਨ੍ਹਾਂ ਉੱਥੇ ਇਕ ਮਿ੍ਤਕ ਬੱਚੇ ਦੀ ਦੇਹ ਪਈ ਦੇਖੀ ਸੀ | ਜਦੋਂ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਇਕ ਨਵ ਜਨਮੇ ਬੱਚੇ ਦੀ ਮਿ੍ਤਕ ਦੇਹ ਪਈ ਸੀ | ਜਿਸਦੀ ਉਮਰ ਕਰੀਬ 4 ਦਿਨਾਂ ਦੀ ਜਾਪਦੀ ਹੈ | ਬੱਚੇ ਦੇ ਕੱਪੜੇ ਪਾਏ ਹੋਏ ਸਨ | ਬੱਚੇ ਦੀ ਮਿ੍ਤਕ ਦੇਹ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਡੀ.ਐਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਪਾਪ ਕਿਸਨੇ ਕੀਤਾ ਹੈ | ਇਸ ਸਬੰਧੀ ਕਿਸੇ ਨੂੰ ਵੀ ਕੁੱਝ ਪਤਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਵੀ ਗੁਪਤ ਰੱਖਿਆ ਜਾਵੇਗਾ | ਮੌਕੇ 'ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚੇ ਦੀ ਮਿ੍ਤਕ ਦੇਹ ਟੋਆ ਪੁਟ ਕੇ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਦੱਬੀ ਗਈ ਜਾਪਦੀ ਹੈ | ਜਿਸ ਨੰੂ ਕਿ ਕੁੱਤਿਆਂ ਵਲੋਂ ਜ਼ਮੀਨ 'ਚ ਬਾਹਰ ਕੱਢਿਆ ਗਿਆ ਹੈ |