ਅਮਰਗੜ, 5 ਦਸੰਬਰ (ਜਤਿੰਦਰ ਮੰਨਵੀ)-ਆਮ ਆਦਮੀ ਪਾਰਟੀ ਵਲੋਂ ਹਲਕਾ ਅਮਰਗੜਦੇ ਸਿਰਕੱਢ ਆਗੂ ਅਤੇ ਪੰਜਾਬ ਖਾਦੀ ਤੇ ਪਿੰਡ ਉਦਯੋਗ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਮਹੱਤਵਪੂਰਨ ਨਿਯੁਕਤੀ ਲਈ ਗੁਰਦੀਪ ਸਿੰਘ ਨਿਆਮਤਪੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਅਮਰਗੜਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਹਲਕਾ ਅਮਰਗੜਦੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ, ਚੇਅਰਮੈਨ ਕੇਵਲ ਸਿੰਘ ਜਾਗੋਵਾਲ, ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ, ਰਣਧੀਰ ਸਿੰਘ ਮੁਹਾਲਾ, ਲਾਡੀ ਕੁੱਪ ਕਲਾਂ, ਗੋਗਾ ਜਾਗੋਵਾਲ, ਜਗਦੇਵ ਸੰਘੈਨ, ਸਰਪੰਚ ਕੁਲਵਿੰਦਰ ਬੇਗੋਵਾਲ, ਸਰਪੰਚ ਰੋਸੀ ਤੋਲੇਵਾਲ, ਸਰਪੰਚ ਗੋਪੀ ਨਿਆਮਤਪੁਰ, ਹਰਜੀਤ ਸਿੰਘ ਜੀਤਾ ਪੰਚ ਨਿਆਮਤਪੁਰ, ਹਰਵਿੰਦਰ ਸਿੰਘ ਪਮਾ ਸਮੇਤ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਚ ਆਗੂ, ਵਰਕਰ ਨੇ ਗੁਰਦੀਪ ਨਿਆਮਤਪੁਰ ਨੂੰ ਇਸ ਨਿਯੁਕਤੀ ਲਈ ਵਧਾਈ ਦਿੱਤੀ |