ਰੂੜੇਕੇ ਕਲਾਂ, 23 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਸ਼ਹੀਦਾਂ ਪੱਖੋ ਕਲਾਂ ਤੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਲੰਗਰਾਂ ਲਈ ਲੋੜੀਂਦੀਆਂ ਰਸਦਾਂ ਲੈ ਕੇ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਪੱਖੋ ਕਲਾਂ ਦੇ ਨੌਜਵਾਨਾਂ ਦਾ ਜਥਾ ਬਾਬਾ ਕੁਲਵੰਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦਾਂ ਪੱਖੋ ਕਲਾਂ ਦੀ ਅਗਵਾਈ ਵਿਚ ਟਰੈਕਟਰ ਟਰਾਲੀਆਂ ਗੱਡੀਆਂ 'ਤੇ ਰਵਾਨਾ ਹੋਈਆਂ | ਬਾਬਾ ਕੁਲਵੰਤ ਸਿੰਘ ਪੱਖੋ ਕਲਾਂ ਅਤੇ ਵੈਦ ਬਿੰਦੂ ਸਿੰਘ ਪੱਖੋ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦੀ ਜੋੜ ਮੇਲਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਲੰਗਰ ਲਗਾਉਣ ਲਈ ਨੌਜਵਾਨਾਂ ਵਲੋਂ ਪਿੰਡ ਵਿਚੋਂ ਲੰਗਰਾਂ ਲਈ ਲੋੜੀਂਦੀਆਂ ਰਸਦਾਂ ਅਤੇ ਰੁਪਏ ਇਕੱਠੇ ਕੀਤੇ ਗਏ ਸਨ | ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਫ਼ਤਿਹਗੜ੍ਹ ਸਾਹਿਬ ਵਿਖੇ ਲੰਗਰ ਲਗਾਇਆ ਜਾਵੇਗਾ | ਇਸ ਮੌਕੇ ਲੱਖਾ ਸਿੰਘ, ਵਿੱਕੀ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਨਾਟਾ ਸਿੰਘ, ਸਤਨਾਮ ਸਿੰਘ, ਅਰਸ਼ਦੀਪ ਸਿੰਘ, ਸ਼ਿਵਰਾਮ ਸਿੰਘ, ਅੰਮਿ੍ਤਪਾਲ ਸਿੰਘ, ਸਵਰਨ ਸਿੰਘ, ਸਾਹਿਲ ਸਿੰਘ, ਧਰਮਪ੍ਰੀਤ ਸਿੰਘ, ਗੁਰਜਿੰਦਰ ਸਿੰਘ ਤੋਂ ਇਲਾਵਾ ਨੌਜਵਾਨ ਹਾਜ਼ਰ ਸਨ |