ਤਪਾ ਮੰਡੀ, 23 ਦਸੰਬਰ (ਪ੍ਰਵੀਨ ਗਰਗ)-ਡੇਰਾ ਵੀਰਗਿਰ ਜੀ ਆਸ਼ਰਮ ਦੇ ਸੰਚਾਲਕ ਸੰਤ ਰਾਜਗਿਰੀ ਜੀ ਮਹਾਰਾਜ ਨੇ ਕਿਹਾ ਕਿ ਜੋ ਵੀ ਵਿਅਕਤੀ ਡੇਰੇ ਦਾ ਗੇਟ ਖ਼ੋਲ ਕੇ ਡੇਰੇ ਅੰਦਰ ਪਸ਼ੂਆਂ ਨੂੰ ਗੁੜ ਤੇ ਕੱਖ ਪਾਉਂਦਾ ਫੜਿਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕਰਵਾਈ ਜਾਵੇਗੀ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਤ ਰਾਜਗਿਰੀ ਜੀ ਮਹਾਰਾਜ ਜੀ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਵਿਅਕਤੀ ਵਲੋਂ ਡੇਰੇ ਦਾ ਗੇਟ ਖ਼ੋਲ ਕੇ ਬਿਲਕੁਲ ਰਸਤੇ ਦੇ ਵਿਚਕਾਰ ਜਿੱਥੋਂ ਸੰਗਤ ਗੁਜ਼ਰਦੀ ਹੈ, ਉੱਥੇ ਪਸ਼ੂਆਂ ਨੂੰ ਗੁੜ ਪਾ ਦਿੱਤਾ, ਜਦ ਸ਼ਰਧਾਲੂ ਮੱਥਾ ਟੇਕਣ ਲਈ ਡੇਰੇ ਅੰਦਰ ਆਉਣ ਲੱਗੇ ਤਾਂ ਪਸ਼ੂ ਸ਼ਰਧਾਲੂਆਂ ਦੇ ਪਿੱਛੇ ਪੈ ਗਏ, ਜਿਨਾਂ ਭੱਜ ਕੇ ਆਪਣੀ ਜਾਨ ਬਚਾਈ | ਸੰਤ ਰਾਜਗਿਰੀ ਜੀ ਮਹਾਰਾਜ ਜੀ ਨੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਕੋਈ ਵੀ ਵਿਅਕਤੀ ਡੇਰੇ ਅੰਦਰ ਪਸ਼ੂਆਂ ਨੂੰ ਕੱਖ ਜਾਂ ਗੁੜ ਪਾਉਂਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕਰਵਾਈ ਜਾਵੇਗੀ ਅਤੇ ਉਸ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |